ਕੋਰੋਨਾ : ਚੇਨਈ ‘ਚ ਸੰਪੂਰਨ ਲਾਕਡਾਊਨ

Home » Blog » ਕੋਰੋਨਾ : ਚੇਨਈ ‘ਚ ਸੰਪੂਰਨ ਲਾਕਡਾਊਨ
ਕੋਰੋਨਾ : ਚੇਨਈ ‘ਚ ਸੰਪੂਰਨ ਲਾਕਡਾਊਨ

ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਬਾਅਦ ਹੁਣ ਸੂਬਾ ਸਰਕਾਰਾਂ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸੂਬਾ ਸਰਕਾਰਾਂ ਨੇ ਵੀ ਕਈ ਨਵੇਂ ਨਿਯਮ ਜ਼ਿਲ੍ਹੇਵਾਰ ਬਣਾਏ ਹਨ ਅਤੇ ਕਈ ਪਾਬੰਦੀਆਂ ਲਗਾਈਆਂ ਹਨ। ਤਾਮਿਲਨਾਡੂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੇਨਈ ‘ਚ ਸੰਪੂਰਨ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸੂਬਾ ਸਰਕਾਰ ਵੱਲੋਂ ਰਾਤ ਦਾ ਕਰਫਿਊ, ਸਕੂਲ-ਕਾਲਜ ਬੰਦ ਕਰਨ, ਵਰਕ ਸਪੇਸ ਨੂੰ ਅੱਧਾ ਕਰਨ, ਜਨਤਕ ਆਵਾਜਾਈ ‘ਚ ਯਾਤਰੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਰਗੇ ਕਈ ਕਦਮ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਹਰ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਤਾਮਿਲਨਾਡੂ ਵਿੱਚ ਰਾਤ ਦੇ ਕਰਫਿਊ ਦੇ ਨਾਲ ਪੂਰਾ ਤਾਲਾਬੰਦੀ

ਓਮੀਕ੍ਰੋਨ ਤੇ ਡੈਲਟਾ ਵੇਰੀਐਂਟਸ ਕਾਰਨ ਤਾਮਿਲਨਾਡੂ ‘ਚ ਬੇਕਾਬੂ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਦੀ ਲੜੀ ਨੂੰ ਤੋੜਨ ਲਈ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਵੀਕੈਂਡ ਲਾਕਡਾਊਨ ਇਸ ਸਾਲ ਦਾ ਪਹਿਲਾ ਲਾਕਡਾਊਨ ਹੋਵੇਗਾ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਮਿਲਨਾਡੂ ਸਰਕਾਰ ਨੇ ਪਹਿਲਾਂ ਹੀ ਸੂਬੇ ‘ਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਮੁੱਖ ਮੰਤਰੀ ਐਮ ਕੇ ਸਟਾਲਿਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੁਕੰਮਲ ਲਾਕਡਾਊਨ ਤਹਿਤ ਐਤਵਾਰ ਨੂੰ ਸਿਰਫ਼ ਮੈਡੀਕਲ, ਕਰਿਆਨੇ ਆਦਿ ਜ਼ਰੂਰੀ ਸੇਵਾਵਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਅਤੇ ਸੇਵਾਵਾਂ ਮੁਅੱਤਲ ਰਹਿਣਗੀਆਂ। ਪੁਲਿਸ ਵਿਭਾਗ ਕਈ ਟੀਮਾਂ ਬਣਾ ਕੇ ਸਥਿਤੀ ‘ਤੇ ਨਜ਼ਰ ਰੱਖੇਗਾ।

Leave a Reply

Your email address will not be published.