ਕੋਰੋਨਾ ਕੇਸ ਵਧਣ ‘ਤੇ ਕਾਰੋਬਾਰੀਆਂ ਨੂੰ ਕਿਵੇਂ ਮਿਲੇ ਕਰਜ਼, ਫਾਈਨੈਂਸ ਮਿਨਿਸਟਰ ਨੇ ਬੈਂਕਰਾਂ ਦੇ ਨਾਲ ਕੀਤੀ ਚਰਚਾ

Home » Blog » ਕੋਰੋਨਾ ਕੇਸ ਵਧਣ ‘ਤੇ ਕਾਰੋਬਾਰੀਆਂ ਨੂੰ ਕਿਵੇਂ ਮਿਲੇ ਕਰਜ਼, ਫਾਈਨੈਂਸ ਮਿਨਿਸਟਰ ਨੇ ਬੈਂਕਰਾਂ ਦੇ ਨਾਲ ਕੀਤੀ ਚਰਚਾ
ਕੋਰੋਨਾ ਕੇਸ ਵਧਣ ‘ਤੇ ਕਾਰੋਬਾਰੀਆਂ ਨੂੰ ਕਿਵੇਂ ਮਿਲੇ ਕਰਜ਼, ਫਾਈਨੈਂਸ ਮਿਨਿਸਟਰ ਨੇ ਬੈਂਕਰਾਂ ਦੇ ਨਾਲ ਕੀਤੀ ਚਰਚਾ

ਕੋਰੋਨਾ ਕੇਸ ਵਧਣ ‘ਤੇ ਕਾਰੋਬਾਰੀਆਂ ਨੂੰ ਕਿਵੇਂ ਮਿਲੇ ਕਰਜ਼, ਫਾਈਨੈਂਸ ਮਿਨਿਸਟਰ ਨੇ ਬੈਂਕਰਾਂ ਦੇ ਨਾਲ ਕੀਤੀ ਚਰਚਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਵਾਇਰਸ ਦੇ ਓਮੀਕ੍ਰੋਨ ਰੂਪ ਦੇ ਸੰਭਾਵਿਤ ਆਰਥਿਕ ਰੁਕਾਵਟਾਂ ਨਾਲ ਨਜਿੱਠਣ ਲਈ ਬੈਂਕਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਵਿੱਤ ਮੰਤਰਾਲੇ ਅਨੁਸਾਰ ਬੈਂਕਾਂ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕਾਂ ਨਾਲ ਇਸ ਆਨਲਾਈਨ ਮੀਟਿੰਗ ‘ਚ, ਸੀਤਾਰਮਨ ਨੇ ਕੋਵਿਡ ਕਾਰਨ ਵਿਘਨ ਦਾ ਸਾਹਮਣਾ ਕਰ ਰਹੇ ਖੇਤਰਾਂ ਦੇ ਨਾਲ-ਨਾਲ ਖੇਤੀਬਾੜੀ, ਪ੍ਰਚੂਨ ਤੇ ਐਮਐਸਐਮਈ ਲਈ ਸਹਾਇਤਾ ਵਧਾਉਣ ਲਈ ਕਿਹਾ।

ਇਸ ਦੌਰਾਨ ਮਹਾਮਾਰੀ ਦਾ ਪ੍ਰਭਾਵ ਘਟਾਉਣ ਲਈ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਚੁੱਕੇ ਗਏ ਉਪਰਾਲਿਆਂ ਨੂੰ ਲਾਗੂ ਕਰਨ ਸਬੰਧੀ ਬੈਂਕਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ ਗਈ। ਇਕ ਅਧਿਕਾਰਤ ਬਿਆਨ ਅਨੁਸਾਰ ‘ਸਮੀਖਿਆ ਮੀਟਿੰਗ ਦੌਰਾਨ ਸੀਤਾਰਮਨ ਨੇ ਕੋਵਿਡ -19 ਮਹਾਮਾਰੀ ਨਾਲ ਸਬੰਧਤ ਭਾਰਤ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਐਲਾਨੇ ਕੋਵਿਡ-19 ਮਹਾਮਾਰੀ ਉਪਾਵਾਂ ਨੂੰ ਲਾਗੂ ਕਰਨ ਲਈ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਤੇ ਭਵਿੱਖ ਵਿਚ ਕਿਸੇ ਰੁਕਾਵਟ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ।

ਕੋਰੋਨਾ ਵਾਇਰਸ ਦੇ ਬੇਹੱਦ ਇਨਫੈਕਟਿਡ ਰੂਪ ਓਮੀਕ੍ਰੋਨ ਤੋਂ ਮਹਾਮਾਰੀ ਦੀ ਤੀਸਰੀ ਲਹਿਰ ਦੇ ਖਦਸ਼ੇ ਕਾਰਨ ਕਈ ਘਰੇਲੂ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤੀ ਵਰ੍ਹੇ ‘ਚ ਭਾਰਤ ਦੇ ਵਾਧੇ ਦਾ ਅਨੁਮਾਨ ਘਟਾ ਦਿੱਤਾ ਹੈ। ਇੰਡੀਆ ਰੇਟਿੰਗਜ਼ ਐਂਡ ਰਿਸਰਚ ਨੇ ਜਿੱਥੇ ਚਾਲੂ ਵਿੱਤੀ ਵਰ੍ਹੇ 2021-22 ਲਈ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ 9.4 ਫ਼ੀਸਦ ਤੋਂ ਘਟਾ ਕੇ 9.3 ਫ਼ੀਸਦ ਕਰ ਦਿੱਤਾ ਹੈ। ਉੱਥੇ ਹੀ ਬ੍ਰਿਕ ਵਰਕ ਰੇਟਿੰਗਜ਼ ਨੇ ਵਾਧਾ ਦਰ ਦੇ ਅਨੁਮਾਨ ਨੂੰ 10 ਫ਼ੀਸਦ ਤੋਂ ਘੱਟ ਕਰ ਕੇ 8.5-9 ਫ਼ੀਸਦ ਕਰ ਦਿੱਤਾ ਹੈ।

Leave a Reply

Your email address will not be published.