ਕੈਲੀਫੋਰਨੀਆ: ਮਾਲ ਰੇਲਗੱਡੀ ਨਾਲ ਹਾਦਸੇ ‘ਚ ਹੋਈ 12 ਸਾਲਾਂ ਬੱਚੇ ਦੀ ਮੌਤ

Home » Blog » ਕੈਲੀਫੋਰਨੀਆ: ਮਾਲ ਰੇਲਗੱਡੀ ਨਾਲ ਹਾਦਸੇ ‘ਚ ਹੋਈ 12 ਸਾਲਾਂ ਬੱਚੇ ਦੀ ਮੌਤ
ਕੈਲੀਫੋਰਨੀਆ: ਮਾਲ ਰੇਲਗੱਡੀ ਨਾਲ ਹਾਦਸੇ ‘ਚ ਹੋਈ 12 ਸਾਲਾਂ ਬੱਚੇ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) ਕੈਲੀਫੋਰਨੀਆ ‘ਚ ਬੁੱਧਵਾਰ ਨੂੰ ਇੱਕ ਮਾਲ ਰੇਲਗੱਡੀ ਦੀ ਇੱਕ ਕਾਰ ਨਾਲ ਟੱਕਰ ਹੋਣ ਕਾਰਨ 12 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਤੇ ਇੱਕ 19 ਸਾਲਾਂ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋਈ ਹੈ।

ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਲ ਰੇਲਗੱਡੀ ਓਕਲੇ ਸ਼ਹਿਰ ‘ਚ ਪੂਰਬੀ ਸਾਈਪਰੈਸ ਤੋਂ ਪੱਛਮ ਵੱਲ ਜਾ ਰਹੀ ਸੀ, ਜਿਸ ਦੌਰਾਨ ਪਟੜੀ ‘ਤੇ ਇਹ ਜਾਨਲੇਵਾ ਹਾਦਸਾ ਵਾਪਰਿਆ। ਇਸ ਕਾਰ ‘ਚ ਸਵਾਰ 12 ਸਾਲਾਂ ਲੜਕੇ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਸੀ ਤੇ ਉਸਦੀ ਪਛਾਣ ਜੋਸ਼ੁਆ ਸ਼ੈਫਰ ਵਜੋਂ ਉਸਦੀ ਮਾਂ ਮੇਲਿਸਾ ਸ਼ੈਫਰ ਦੁਆਰਾ ਕੀਤੀ ਗਈ। ਜਦਕਿ ਕਾਰ ਦੀ ਡਰਾਈਵਰ, 19 ਸਾਲਾ ਔਰਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਗੰਭੀਰ ਹਾਲਤ ‘ਚ ਹੈ। ਇਸ ਟੱਕਰ ‘ਚ ਦੋ ਹੋਰ ਵਾਹਨ ਵੀ ਨੁਕਸਾਨੇ ਗਏ। ਇਸ ਹਾਦਸੇ ਦੇ ਵਾਪਰਨ ਸਬੰਧੀ ਕਾਰਨਾਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਸੀ, ਜਦਕਿ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸ਼ਹਿਰ ਦੇ ਇਸ ਘਟਨਾ ਸਥਾਨ ਵਾਲੇ ਪਾਸੇ ਦੇ ਸੜਕ ਮਾਰਗ ਤੋਂ ਬਚਣ ਦੀ ਅਪੀਲ ਕੀਤੀ ਸੀ।

Leave a Reply

Your email address will not be published.