ਕੈਲੀਫੋਰਨੀਆ ਤੇ ਨੇਵਾਡਾ ਦੇ ਗਵਰਨਰਾਂ ਨੇ ਕੀਤਾ ਜੰਗਲੀ ਅੱਗ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ

Home » Blog » ਕੈਲੀਫੋਰਨੀਆ ਤੇ ਨੇਵਾਡਾ ਦੇ ਗਵਰਨਰਾਂ ਨੇ ਕੀਤਾ ਜੰਗਲੀ ਅੱਗ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
ਕੈਲੀਫੋਰਨੀਆ ਤੇ ਨੇਵਾਡਾ ਦੇ ਗਵਰਨਰਾਂ ਨੇ ਕੀਤਾ ਜੰਗਲੀ ਅੱਗ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ

ਫਰਿਜ਼ਨੋ / ਕੈਲੀਫੋਰਨੀਆ ਅਤੇ ਨੇਵਾਡਾ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਸਰਹੱਦੀ ਖੇਤਰ ਨੇੜੇ ਜੰਗਲੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ।

ਕੈਲੀਫੋਰਨੀਆ ਦੇ ਗਵਰਨ ਗੈਵਿਨ ਨਿਊਸਮ ਅਤੇ ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਆਪਣੇ ਦੌਰੇ ਦੌਰਾਨ ਤਾਮਾਰੈਕ ਫਾਇਰ ਖੇਤਰ ਨੇੜੇ ਅੱਗ ਬੁਝਾਉਣ ਲਈ ਕੇਂਦਰ ਤੋਂ ਜਿਆਦਾ ਸਹਾਇਤਾ ਦੀ ਮੰਗ ਕੀਤੀ ਹੈ। ਇਸ ਅੱਗ ਨਾਲ ਟੇਹੋ ਝੀਲ ਦੇ ਦੱਖਣ ਵਿੱਚ ਦੋਵੇਂ ਸਟੇਟਾਂ ਦਰਮਿਆਨ 68,000 ਏਕੜ ਤੋਂ ਵੱਧ ਸੜ ਗਏ ਹਨ। ਨਿਊਸਮ ਨੇ ਕਿਹਾ ਕਿ ਕੈਲੀਫੋਰਨੀਆ ‘ਚ ਯੂ. ਐੱਸ. ਫੋਰੈਸਟ ਸਰਵਿਸ ਵਿੱਚ ਫੰਡਾਂ ਅਤੇ ਸਟਾਫ ਆਦਿ ਦੀ ਘਾਟ ਹੈ। ਇਸਦੇ ਇਲਾਵਾ ਦੋਵੇਂ ਗਵਰਨਰਾਂ ਨੇ ਲੋਕਾਂ ਨੂੰ ਘਰਾਂ ਵਿੱਚ ਬਿਜਲੀ ਬਚਾਉਣ ਦੀ ਵੀ ਅਪੀਲ ਕੀਤੀ ਹੈ। ਅੱਗ ਬੁਝਾਉਣ ਵਾਲੇ ਕਰਮਚਾਰੀ ਵਧੇਰੇ ਮੀਂਹ ਦੀ ਉਮੀਦ ਕਰ ਰਹੇ ਹਨ ਅਤੇ ਫੋਰੈਸਟ ਸਰਵਿਸ ਅਨੁਸਾਰ ਤੇਜ ਹਨ੍ਹੇਰੀ ਅਤੇ ਭਾਰੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਜਦਕਿ ਰਾਸ਼ਟਰੀ ਮੌਸਮ ਸੇਵਾ ਨੇ ਕੈਲੀਫੋਰਨੀਆ ਅਤੇ Eਰੇਗਨ ਸਰਹੱਦ ਦੇ ਨੇੜਲੇ ਇਲਾਕਿਆਂ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਦੇ ਅਨੁਸਾਰ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ, ਡਿਕਸੀ ਫਾਇਰ ਜੋ ਕਿ ਲਾਸਨ ਨੈਸ਼ਨਲ ਫੋਰੈਸਟ ਦੇ ਨੇੜੇ ਲੱਗੀ ਹੈ ਨੇ 217,000 ਏਕੜ ਤੋਂ ਵੱਧ ਰਕਬਾ ਸਾੜਨ ਦੇ ਨਾਲ 31 ਇਮਾਰਤਾਂ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਇਸਤੇ 23% ਤੱਕ ਕਾਬੂ ਕੀਤਾ ਗਿਆ ਹੈ।

Leave a Reply

Your email address will not be published.