ਕੈਬ ਚਲਾ ਕੇ ਪਰਿਵਾਰ ਨੂੰ ਪਾਲ ਰਹੇ  ਅਫਗਾਨਿਸਤਾਨ ਦੇ ਸਾਬਕਾ  ਮੰਤਰੀ ਖਾਲਿਦ ਪਾਏਂਦਾ

ਖਾਲਿਦ ਮਾਨੇ ਸਥਾਈ ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਦੇ ਜੀਵਨ ਵਿਚ ਹੁਣ ਕੁਝ ਸਥਾਈ ਨਹੀਂ ਹੈ। 

 ਪਿਛਲੇ ਸਾਲ ਅਗਸਤ ਤੱਕ ਜੋ ਵਿਅਕਤੀ ਮੁਲਕ ਦੇ 6 ਅਰਬ ਡਾਲਰ ਦਾ ਖਜ਼ਾਨਾ ਸੰਭਾਲਦਾ ਸੀ, ਅੱਜ ਉਹ ਅਮਰੀਕਾ ਵਿਚ ਪੇਟ ਭਰਨ ਲਈ ਕੈਬ ਡਰਾਈਵਰ ਬਣ ਚੁੱਕਾ ਹੈ। ਮੁਲਕ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ। ਅਮਰੀਕੀ ਸੈਨਾ ਅਫਗਾਨਿਸਤਾਨ ਛੱਡ ਕੇ ਚਲੀ ਗਈ। ਪ੍ਰੈਜ਼ੀਡੈਂਟ ਅਸ਼ਰਫ ਗਨੀ ਤੇ ਉਨ੍ਹਾਂ ਦੇ ਮੰਤਰੀ ਆਵਾਮ ਨੂੰ ਬੇਚਾਰਗੀ ਵਿਚ ਛੱਡ ਕੇ ਵਿਦੇਸ਼ ਚਲੇ ਗਏ। ਖਾਲਿਦ ਵੀ ਉਨ੍ਹਾਂ ਵਿਚੋਂ ਇੱਕ ਹਨ ਪਰ ਉਨ੍ਹਾਂ ਦੇ ਹਾਲਾਤ ਗਨੀ ਦੀ ਤਰ੍ਹਾਂ ਨਹੀਂ ਹਨ। ਉਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਕੈਬ ਚਲਾਕੇ ਗੁਜ਼ਾਰਾ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਅਗਲੇ ਦੋ ਦਿਨ ਵਿਚ ਮੈਨੂੰ 50 ਟ੍ਰਿਪਸ ਪੂਰੀ ਕਰਨੀ ਹੈ। ਇਸ ਦੇ ਬਦਲੇ ਮੈਨੂੰ 95 ਡਾਲਰ ਦਾ ਬੋਨਸ ਮਿਲੇਗਾ। ਘਰ ਵਿਚ ਪਤਨੀ ਤੇ ਚਾਰ ਬੱਚੇ ਹਨ। ਕੁਝ ਬਚਤ ਸੀ। ਉਸ ਨਾਲ ਵੀ ਕੰਮ ਚੱਲ ਰਿਹਾ ਹੈ। ਮੇਰੇ ਮੁਲਕ ਅਫਗਾਨਿਸਤਾਨ ਵਿਚ ਹਾਲਾਤ ਬਹੁਤ ਬਦਤਰ ਹਨ। ਮਹਾਮਾਰੀ ਤਾਂ ਸੀ ਹੀ, ਹੁਣ ਸੁੱਕਾ ਵੀ ਪੈ ਰਿਹਾ ਹੈ। ਇਕੋਨਾਮੀ ਤਬਾਹ ਹੋ ਚੁੱਕੀ ਹੈ ਤੇ ਤਾਲਿਬਾਨ ਨੇ ਔਰਤਾਂ ਦੀ ਜ਼ਿੰਦਗੀ ਬਦਤਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਅਫਗਾਨਿਸਤਾਨ ਵਿਚ ਗੁਜ਼ਰਿਆ। ਹੁਣ ਮੈਂ ਅਮਰੀਕਾ ਵਿਚ ਹਾਂ। ਸੱਚ ਕਹਾਂ ਤਾਂ ਮੈਂ ਹੁਣ ਕਿਤੇ ਦਾ ਨਹੀਂ ਰਿਹਾ। ਆਪਣੇ ਮੁਲਕ ਪਰਤ ਨਹੀਂ ਸਕਦਾ ਤੇ ਇਥੇ ਦਾ ਕੋਈ ਠਿਕਾਣਾ ਨਹੀਂ। ਅੱਜ ਮੈਨੂੰ ਚਾਰ ਡਾਲਰ ਦੀ ਟਿਪ ਮਿਲੀ। ਖਾਲਿਦ ਨੇ ਦੱਸਿਆ ਕਿ ਤਾਲਿਬਾਨ ਦੇ ਕਬਜ਼ੇ ਦੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਤ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਮੁਤਾਬਕ ਲੈਬਨਾਨ ਦੀ ਕੰਪਨੀ ਦਾ ਪੇਮੈਂਟ ਨਹੀਂ ਹੋ ਸਕਿਆ ਸੀ ਇਸੇ ਕਾਰਨ ਰਾਸ਼ਟਰਪਤੀ ਗਨੀ ਮੇਰੇ ਤੋਂ ਨਾਰਾਜ਼ ਸਨ। ਉਨ੍ਹਾਂ ਨੇ ਮੈਨੂੰ ਬਹੁਤ ਬੁਰਾ-ਭਲਾ ਕਿਹਾ। ਪਾਏਂਦਾ ਦਾ ਪਰਿਵਾਰ ਅਗਸਤ ਦੇ ਪਹਿਲੇ ਹਫਤੇ ਹੀ ਅਫਗਾਨਿਸਤਾਨ ਤੋਂ ਅਮਰੀਕਾ ਪਹੁੰਚ ਚੁੱਕਾ ਸੀ। ਉਹ ਵੀ 15 ਅਗਸਤ ਦੇ ਪਹਿਲੇ ਵਾਸ਼ਿੰਗਟਨ ਪਹੁੰਚ ਚੁੱਕੇ ਸਨ।

ਖਾਲਿਦ ਨੇ ਕਿਹਾ ਕਿ ਦੁਨੀਆ ਨੇ ਸਾਨੂੰ 20 ਸਾਲ ਦਿੱਤੇ। ਹਰ ਤਰ੍ਹਾਂ ਦੀ ਮਦਦ ਕੀਤੀ। ਬਦਕਿਸਮਤੀ ਨਾਲ ਅਸੀਂ ਅਸਫਲ ਰਹੇ। ਭ੍ਰਿਸ਼ਟਾਚਰ ਕਾਰਨ ਸਾਡਾ ਸਿਸਟਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਿਆ। ਮੰਤਰੀ ਜਾਣਦੇ ਸਨ ਕਿ ਤਾਲਿਬਾਨ ਮੁਲਕ ‘ਤੇ ਕਬਜ਼ਾ ਕਰ ਲਵੇਗਾ। ਉਹ ਵ੍ਹਟਸਐਪ ‘ਤੇ ਮੁਲਕ ਛੱਡਣ ਦੇ ਮੈਸੇਜ ਐਕਸਚੇਂਜ ਕਰ ਰਹੇ ਸਨ।

ਖਾਸ ਗੱਲ ਇਹ ਹੈ ਕਿ ਫਿਲਹਾਲ ਮੁਹੰਮਦ ਉਮਰ ਤਾਲਿਬਾਨ ਹਕੂਮਤ ਵਿਚ ਵਿੱਤ ਮੰਤਰੀ ਹਨ ਅਤੇ ਉਹ ਖਾਲਿਦ ਦੇ ਬਚਪਨ ਦੇ ਦੋਸਤ ਹਨ। ਕਿਸੇ ਸਮੇਂ ਪਾਕਿਸਤਾਨ ਵਿਚ ਸਮਾਂ ਗੁਜ਼ਾਰਨ ਵਾਲੇ ਖਾਲਿਦ ਨੇ ਅਫਗਾਨਿਸਤਾਨ ਵਿਚ ਪਹਿਲੀ ਯੂਨੀਵਰਸਿਟੀ ਬਣਾਈ ਸੀ। ਉਹ ਮੰਨਦੇ ਹਨ ਕਿ ਅਮਰੀਕਾ ਨੇ ਅਫਗਾਨਿਸਤਾਨ ਵਿਚ ਲੋਕਤੰਤਰ, ਮਹਿਲਾ ਅਧਿਕਾਰ ਤੇ ਮਨੁੱਖੀ ਅਧਿਕਾਰ ਦੀ ਲੰਬੀ ਲੜਾਈ ਲੜੀ।

Leave a Reply

Your email address will not be published. Required fields are marked *