ਕੈਪਟਨ ਬਣ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ

ਕੈਪਟਨ ਬਣ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐੱਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।

ਇਹ ਚਰਚਾ ਕੈਪਟਨ ਦੇ ਆਪਣੀ ਪਾਰਟੀ ਪੰਜਬਾ ਲੋਕ ਕਾਂਗਰਸ ਨੂੰ ਭਾਜਪਾ ਵਿਚ ਮਰਜ ਕਰਨ ਦੀ ਤਿਆਰੀ ਦੇ ਬਾਅਦ ਤੇਜ਼ ਹੋ ਗਈ ਹੈ। ਕੈਪਟਨ ਦੇ ਪੀਐੱਮ ਨਰਿੰਦਰ ਮੋਦੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੰਗੇ ਸਬੰਧ ਹਨ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਮਰਜ ਕਰਨ ਦੇ ਨਾਲ ਹੀ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਹੋਵੇਗਾ। ਕੈਪਟਨ ਇਲਾਜ ਲਈ ਅਜੇ ਲੰਦਨ ਵਿਚ ਹਨ। ਉਨ੍ਹਾਂ ਦੀ ਸਰਜਰੀ ਹੋਈ ਹੈ। ਉਹ ਇਸ ਮਹੀਨੇ ਦੇ ਦੂਜੇ ਹਫਤੇ ਪੰਜਾਬ ਪਰਤ ਆਉਣਗੇ। ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ 11 ਅਗਸਤ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਉਪ ਰਾਸ਼ਟਰਪਤੀ ਚੋਣਾਂ ਹੋਣਗੀਆਂ। ਇਸ ਲਈ 5 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ 19 ਜੁਲਾਈ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ।

ਭਾਜਪਾ ਕੈਪਟਨ ਦੇ ਸਹਾਰੇ ਪੰਜਾਬ ਨੂੰ ਸਾਧਣ ਦੀ ਕੋਸ਼ਿਸ਼ ਕਰ ਰਹੀ ਹੈ। ਖਾਸ ਕਰਕੇ ਸਿੱਖ ਭਾਈਚਾਰੇ ਨਾਲ ਨਜ਼ਦੀਕੀ ਵਧਾਉਣ ਲਈ ਭਾਜਪਾ ਹਰ ਦਾਅ ਖੇਡ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਸਿੱਖ ਸ਼ਖਸੀਅਤਾਂ ਨਾਲ ਮਿਲ ਰਹੇ ਹਨ। ਕੈਪਟਨ ਪੰਜਾਬ ਦੇ ਸਿਆਸੀ ਦਿੱਗਜ਼ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਹਰ ਥਾਂ ਉਹ ਚਰਚਿਤ ਨੇਤਾ ਹਨ। ਇਸ ਲਈ ਕੈਪਟਨ ਦੇ ਹਾਰੇ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦੀਆਂ 13 ਸੀਟਾਂ ‘ਤੇ ਨਜ਼ਰ ਟਿਕਾਏ ਬੈਠੀ ਹੈ। ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਦੇ ਚੱਲਦਿਆਂ ਸਿੱਖ ਭਾਜਪਾ ਤੋਂ ਨਾਰਾਜ਼ ਚੱਲ ਰਹੇ ਹਨ। ਕੈਪਟਨ ਪੰਜਾਬ ਦੇ 2 ਵਾਰ ਸੀਐੱਮ ਰਹੇ। ਉਨ੍ਹਾਂ ਦਾ ਸਾਢੇ 9 ਸਾਲ ਦਾ ਕਾਰਜਕਾਲ ਰਿਹਾ। ਪਿਛਲੇ ਸਾਲ ਚੋਣਾਂ ਤੋਂ 3 ਮਹੀਨੇ ਪਹਿਲਾਂ ਕਾਂਗਰਸ ਨੇ ਉਨ੍ਹਾਂ ਨੂੰ ਸੀਐੱਮ ਦੀ ਕੁਰਸੀ ਤੋਂ ਹਟਾ ਦਿੱਤਾ। ਕੈਪਟਨ ਨੇ ਪੰਜਾਬ ਲੋਕ ਕਾਂਗਰਸ ਦੇ ਨਾਂ ਤੋਂ ਨਵੀਂ ਪਾਰਟੀ ਬਣਾਈ ਫਿਰ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜੀ ਪਰ ਉਮੀਦਵਾਰਾਂ ਦੇ ਨਾਲ ਕੈਪਟਨ ਖੁਦ ਵੀ ਹਾਰ ਗਏ। ਭਾਜਪਾ ਨੂੰ ਸਿਰਫ 2 ਸੀਟਾਂ ਮਿਲੀਆਂ।

Leave a Reply

Your email address will not be published.