ਕੈਪਟਨ ਨੇ ਸਿਆਸੀ ਅਹੁਦੇ ਤੋਂ ਪੰਜਵੀਂ ਵਾਰ ਦਿੱਤਾ ਅਸਤੀਫਾ

Home » Blog » ਕੈਪਟਨ ਨੇ ਸਿਆਸੀ ਅਹੁਦੇ ਤੋਂ ਪੰਜਵੀਂ ਵਾਰ ਦਿੱਤਾ ਅਸਤੀਫਾ
ਕੈਪਟਨ ਨੇ ਸਿਆਸੀ ਅਹੁਦੇ ਤੋਂ ਪੰਜਵੀਂ ਵਾਰ ਦਿੱਤਾ ਅਸਤੀਫਾ

ਪਟਿਆਲਾ: ਪਟਿਆਲਾ ਸ਼ਹਿਰ ਤੋਂ ਵਿਧਾਇਕ ਵਜੋਂ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਪਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸੀ ਅਹੁਦੇ ਤੋਂ ਦਿੱਤਾ ਗਿਆ ਇਹ ਪੰਜਵਾਂ ਅਸਤੀਫਾ ਹੈ।

ਪਹਿਲਾ ਅਸਤੀਫਾ ਉਨ੍ਹਾਂ 1984 ‘ਚ ਹਰਿਮੰਦਰ ਸਾਹਿਬ ‘ਤੇ ਹੋਏ ਫੌਜੀ ਹਮਲੇ ਖਿਲਾਫ਼ ਦਿੱਤਾ। ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਤੇ 1985 ‘ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਬਰਨਾਲਾ ਸਰਕਾਰ ‘ਚ ਕੈਬਨਿਟ ਮੰਤਰੀ ਬਣੇ। ਪਰ ਇਸ ਦੌਰਾਨ ਅਪਰੈਲ 1986 ‘ਚ ਹੋਏ ਬਲੈਕ ਥੰਡਰ (ਸ੍ਰੀ ਹਰਿਮੰਦਰ ਸਾਹਿਬ ‘ਚ ਪੁਲੀਸ ਦਾਖਲ ਹੋਣਾ) ਦੇ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਤਰ੍ਹਾਂ 2014 ‘ਚ ਅੰਮ੍ਰਿਤਸਰ ਤੋਂ ਕਾਂਗਰਸ ਤਰਫੋਂ ਲੋਕ ਸਭਾ ਮੈਂਬਰ ਚੁਣੇ ਜਾਣ ‘ਤੇ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਸੀ। 2017 ‘ਚ ਮੁੜ ਪਟਿਆਲਾ ਤੋਂ ਵਿਧਾਇਕ ਚੁਣੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ।

Leave a Reply

Your email address will not be published.