ਕੈਪਟਨ ਨੂੰ ਮਿਲੀ ਹਾਕੀ, ਕਰਣਾ ਚਾਹੁੰਦੇ ਨੇ ਇੱਕ ਗੋਲ

Home » Blog » ਕੈਪਟਨ ਨੂੰ ਮਿਲੀ ਹਾਕੀ, ਕਰਣਾ ਚਾਹੁੰਦੇ ਨੇ ਇੱਕ ਗੋਲ
ਕੈਪਟਨ ਨੂੰ ਮਿਲੀ ਹਾਕੀ, ਕਰਣਾ ਚਾਹੁੰਦੇ ਨੇ ਇੱਕ ਗੋਲ

ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ (Punjab Lok Congress) ਦੇ ਨਾਂਅ ‘ਤੇ ਆਪਣੀ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਪਾਰਟੀ ਦਾ ਚੋਣ ਨਿਸ਼ਾਨ ਮਿਲ ਗਿਆ ਹੈ।

ਚੋਣ ਕਮਿਸ਼ਨ ਨੇ ਕੈਪਟਨ ਨੂੰ ਪਾਰਟੀ ਦਾ ਚੋਣ ਨਿਸ਼ਾਨ ਜਾਰੀ ਕੀਤਾ। ਪੰਜਾਬ ਲੋਕ ਕਾਂਗਰਸ ਨੂੰ ‘ਹਾਕੀ ਤੇ ਗੇਂਦ’ (Hockey and Ball) ਚੋਣ ਨਿਸ਼ਾਨ ਜਾਰੀ ਹੋਇਆ ਹੈ, ਜਿਸ ਸਹਾਰੇ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 (Punjab Vidhan Sabha 2022) ਵਿੱਚ ਚੋਣਾਂ ਲੜੇਗੀ।ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਕੀ ਅਤੇ ਗੇਂਦ ਚੋਣ ਨਿਸ਼ਾਨ ਜਾਰੀ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਟਵੀਟ ਰਾਹੀਂ ਇਹ ਵੀ ਲਿਖਿਆ ਕਿ ਹੁਣ ਬਸ ਇੱਕ ਗੋਲ ਕਰਨਾ ਬਾਕੀ ਹੈ।

Leave a Reply

Your email address will not be published.