ਕੈਨੇਡੀਅਨ ਸਿੱਖ ਲੀਡਰ ਨੇ ਮੋਦੀ ਸਰਕਾਰ ਤੇ ਲਗਾਇਆ ਮੁਸਲਮਾਨਾਂ ਵਿਰੋਧੀ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ

ਵੈਨਕੁਵਰ: ਭਾਰਤ ਵਿੱਚ ਫਿਰਕੂ ਹਿੰਸਾ ਵੱਡਾ ਮੁੱਦਾ ਬਣੀ ਹੋਈ ਹੈ।

ਦੇਸ਼ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਮਨੌਮੀ ਦੇ ਜਸ਼ਨਾਂ ਮੌਕੇ ਦੋ ਫਿਰਕਿਆਂ ’ਚ ਵਿਚਾਲੇ ਝਗੜੇ ਮਗਰੋਂ ਫਿਰਕੂ ਦੰਗੇ ਭੜਕੇ ਤੇ ਹਜੂਮ ਨੇ ਅੱਗਜ਼ਨੀ ਕੀਤੀ। ਇਸ ਦੌਰਾਨ ਸਵਾਲ ਉੱਠ ਰਹੇ ਹਨ ਕਿ ਘੱਟ-ਗਿਣਤੀਆਂ ਨੂੰ ਡਰਾਉਣ ਲਈ ਸਿਆਸੀ ਸ਼ਹਿ ਤਹਿਤ ਇਹ ਸਭ ਹੋ ਰਿਹਾ ਹੈ। ਇਸ ਮੁੱਦੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਅੰਦਰ ਵੀ ਚਰਚਾ ਵਿੱਚ ਹੈ।

ਇਸ ਮਾਮਲੇ ਉੱਪਰ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਭਾਰਤ ’ਚ ਮੁਸਲਮਾਨਾਂ ਖਿਲਾਫ਼ ਹਿੰਸਾ ਦੇ ਵਧਦੇ ਖ਼ੌਫ ’ਤੇ ਫਿਕਰ ਜ਼ਾਹਿਰ ਕਰਦੇ ਹੋਏ ਇਕ ਟਵੀਟ ਵਿੱਚ ਮੋਦੀ ਸਰਕਾਰ ਨੂੰ ਘੇਰਿਆ ਹੈ। ਜਗਮੀਤ ਨੇ ਕਿਹਾ ਕਿ ਭਾਰਤ ਸਰਕਾਰ ਮੁਸਲਮਾਨਾਂ ਵਿਰੋਧੀ ਭਾਵਨਾਵਾਂ ਨੂੰ ਭੜਕਾਉਣਾ ਬੰਦ ਕਰੇ।

ਜਗਮੀਤ ਨੇ ਟਵੀਟ ਕੀਤਾ, ‘‘ਮੈਂ ਭਾਰਤ ਵਿੱਚ ਮੁਸਲਿਮ ਭਾਈਚਾਰੇ ਖਿਲਾਫ਼ ਹਿੰਸਾ ਦੀਆਂ ਤਸਵੀਰਾਂ ਤੇ ਵੀਡੀਓਜ਼ ਤੇ ਜਾਣਬੁੱਝ ਕੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਬੇਹੱਦ ਫਿਕਰਮੰਦ ਹਾਂ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਤੋਂ ਗੁਰੇਜ਼ ਕਰੇ। ਮਨੁੱਖੀ ਅਧਿਕਾਰਾਂ ਦੀ ਹਰ ਹਾਲ ਸੁਰੱਖਿਆ ਯਕੀਨੀ ਬਣਾਈ ਜਾਵੇ। ਕੈਨੇਡਾ ਹਰ ਥਾਂ ਅਮਨ ਦੀ ਬਹਾਲੀ ਲਈ ਮਜ਼ਬੂਤ ਭੂਮਿਕਾ ਨਿਭਾ ਸਕਦਾ ਹੈ।’’

ਦੱਸ ਦਈਏ ਕਿ ਜਗਮੀਤ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਭਾਰਤ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਮਨੌਮੀ ਦੇ ਜਸ਼ਨਾਂ ਮੌਕੇ ਦੋ ਧਿਰਾਂ ’ਚ ਹੋਏ ਝਗੜੇ ਮਗਰੋਂ ਫਿਰਕੂ ਦੰਗੇ ਭੜਕੇ ਤੇ ਹਜੂਮ ਨੇ ਅੱਗਜ਼ਨੀ ਕੀਤੀ। ਇਹ ਮਾਮਲੇ ਦੀ ਚਰਚਾ ਅਮਰੀਕਾ ਵਿੱਚ ਵੀ ਹੋ ਰਹੀ ਹੈ। ਭਾਰਤ ਵਿੱਚ ਫਿਰਕੂ ਹਿੰਸਾ ਵੱਡਾ ਮੁੱਦਾ ਬਣੀ ਹੋਈ ਹੈ। ਦੇਸ਼ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਮਨੌਮੀ ਦੇ ਜਸ਼ਨਾਂ ਮੌਕੇ ਦੋ ਫਿਰਕਿਆਂ ’ਚ ਵਿਚਾਲੇ ਝਗੜੇ ਮਗਰੋਂ ਫਿਰਕੂ ਦੰਗੇ ਭੜਕੇ ਤੇ ਹਜੂਮ ਨੇ ਅੱਗਜ਼ਨੀ ਕੀਤੀ। ਇਸ ਦੌਰਾਨ ਸਵਾਲ ਉੱਠ ਰਹੇ ਹਨ ਕਿ ਘੱਟ-ਗਿਣਤੀਆਂ ਨੂੰ ਡਰਾਉਣ ਲਈ ਸਿਆਸੀ ਸ਼ਹਿ ਤਹਿਤ ਇਹ ਸਭ ਹੋ ਰਿਹਾ ਹੈ।

Leave a Reply

Your email address will not be published. Required fields are marked *