ਕੈਨੇਡੀਅਨ ਰੈਪਰ ਡ੍ਰੇਕ ਨੇ ਮੂਸੇਵਾਲਾ ਨੂੰ ਕੀਤਾ ਯਾਦ, ਰੇਡੀਓ ਸ਼ੋਅ ਵਿਚ ਵਜਾਏ ਸਿੱਧੂ ਦੇ ਗਾਣੇ

ਕੈਨੇਡਾ :ਸਿੱਧੂ ਮੂਸੇਵਾਲਾ ਸਾਡੇ ਵਿਚ ਨਹੀਂ ਰਹੇ। ਹਾਲਾਂਕਿ ਉਨ੍ਹਾਂ ਦੇ ਗਾਏ ਗਾਣੇ ਅਜੇ ਵੀ ਸਾਨੂੰ ਉਨ੍ਹਾਂ ਦੀਆਂ ਯਾਦਾਂ ਵਿਚ ਲੈ ਜਾਂਦੇ ਹਨ। ਦੱਸ ਦੇਈਏ ਕਿ ਬੀਤੀ 29 ਮਈ ਨੂੰ ਮੂਸੇਵਾਲਾ ਨੂੰ 30 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਹਮਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਜਵਾਹਰਕੇ ਕੋਲ ਹੋਇਆ ਸੀ। ਇਸ ਘਟਨਾ ਤੋਂ ਸਿਰਫ 24 ਘੰਟੇ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਮੂਸੇਵਾਲਾ ਦੀ ਅਚਾਨਕ ਹੋਈ ਮੌਤ ਦੇ ਬਾਅਦ ਫੈਨਸ ਦਾ ਦਿਲ ਟੁੱਟ ਗਿਆ। ਵਿਦੇਸ਼ਾਂ ਵਿਚ ਵੀ ਸਾਰੇ ਸੇਲੇਬਸ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਵਿਚ ਸਿੰਗਰ ਡਰੇਕ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।ਪੰਜਾਬੀ ਗਾਇਕ ਮੂਸੇਵਾਲਾ ਦੇ ਦੁਨੀਆ ਛੱਡ ਕੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਚਾਰੋਂ ਪਾਸਿਓਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਹੁਣੇ ਜਿਹੇ ਸਿੰਗਰ ਡ੍ਰੇਕ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਨਾਲ ਹੀ ਡ੍ਰੇਕ ਨੇ ਆਪਣੀ ਨਵੀਂ ਐਲਬਮ ਓਨੈਸਟਲੀ, ਨੈਵਰਮਾਈਂਡ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਡ੍ਰੇਕ ਨੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕੀਤੀ ਸੀ ਜਿਸ ਵਿਚ ਲਿਖਿਆ ਸੀ-‘ਰਿਪ  ਮੂਸੇ’ ਡ੍ਰੇਕ ਨੇ ਰੇਡੀਓ ਸ਼ੋਅ ਦੌਰਾਨ ਮੂਸੇਵਾਲਾ ਦੇ ਹਿੱਟ ਗਾਣੇ ‘295’ ਨੂੰ ਵੀ ਵਜਾਇਆ। ‘295’ ਨੇ ਹੁਣੇ ਜਿਹੇ ਬਿਲਬੋਰ ਗਲੋਬਲ 200 ਚਾਰਟ ਵਿਚ ਪ੍ਰਵੇਸ਼ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਟਿਊਬ ਦੇ ਗਲੋਬਲ ਮਿਊਜ਼ਿਕ ਵੀਡੀਓ ਚਾਰਟ ‘ਤੇ ਇਹ ਗਾਣਾ ਤੀਜੇ ਨੰਬਰ ‘ਤੇ ਸੀ। ਡ੍ਰੇਨ ਦੇ ਸਿੰਗਰ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਉਨ੍ਹਾਂ ਦੇ ਫੈਂਸ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੰਜਾਬੀ ਸਿੰਗਰ ਦੇ ਫੈਨਸ ਨੇ ਕਮੈਂਟ ‘ਚ ਲਿਖਿਆ-ਇਸ ਲਈ ਡ੍ਰੇਕ ਦਾ ਬਹੁਤ ਸਨਮਾਨ। ਕਈ ਹੋਰ ਫੈਨਸ ਨੇ ਵੀ ਇਮੋਜ ਨਾਲ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *