ਅਮਰੀਕਾ ਦੇ ਸੂਬੇ ਨਾਰਥ ਡਕੋਟਾ ਦੇ ਸ਼ਹਿਰ ਕੈਰਿੰਗਟਨ ਵਿਖੇ ਇਕ ਕੈਨੇਡੀਅਨ ਪੰਜਾਬੀ ਟਰੱਕ ਡਰਾਈਵਰ ਕੋਲੋਂ 290 ਪੌਂਡ ਕੋਕੀਨ ਬਰਾਮਦ ਹੋਈ ਹੈ।
ਇਸ ਡਰਾਈਵਰ ਦਾ ਨਾਂ ਨਰਵੀਰ ਸੂਰੀ (38) ਦੱਸਿਆ ਜਾ ਰਿਹਾ ਹੈ ਅਤੇ ਇਹ ਕੋਕੀਨ ਉਸ ਦੇ ਟਰੱਕ ਟਰੈਲਰ ਵਿੱਚੋਂ ਬਰਾਮਦ ਹੋਈ। ਨਰਵੀਰ ਸੂਰੀ ਕੈਨੇਡਾ ਦੇ ਐਡਮਿੰਟਨ ਨਾਲ ਸੰਬੰਧਤ ਹੈ।
ਟਰੱਕ ਵਿੱਚੋਂ ਫੜੀ ਗਈ ਕੋਕੀਨ ਦਾ ਬਾਜ਼ਾਰੀ ਮੁੱਲ 5 ਮਿਲੀਅਨ ਡਾਲਰ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਨਾਰਥ ਡਕੋਟਾ ਸੂਬੇ ਦੀ ਕੈਰਿੰਗਟਨ ਦਾ ਪੁਲਸ ਵਿਭਾਗ, ਨਾਰਥ ਡਕੋਟਾ ਹਾਈਵੇਅ ਪੈਟਰੋਲ, ਸਟਟਸਮੈਨ ਕਾਉਂਟੀ ਦੀ ਟਾਸਕ ਫੋਰਸ ਅਤੇ ਫੈਡਰਲ ਡਰੱਗ ਇਨਫੋਰਸਮੈਂਟ ਐਡਮਿਨਸਟ੍ਰੇਸ਼ਨ ਦੇ ਸਾਂਝੇ ਯਤਨਾਂ ਸਦਕਾ ਟਰੱਕ ਦੀ ਤਲਾਸ਼ੀ ਦੌਰਾਨ 5 ਮਿਲੀਅਨ ਡਾਲਰ ਦੀ 290 ਪੌਂਡ ਕੌਕੀਨ ਬਰਾਮਦ ਹੋਈ