ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

Home » Blog » ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਓਟਾਵਾ (ਬਿਊਰੋ): ਕੈਨੇਡਾ ਵਿਚ ਪੰਜਾਬੀ ਮੂਲ ਦੇ ਹਰਜੀਤ ਸਿੰਘ ਸੱਜਣ ਲਈ ਇਕ ਚੁਣੌਤੀ ਭਰਪੂਰ ਸਥਿਤੀ ਬਣ ਗਈ ਹੈ।

ਅਸਲ ਵਿਚ ਕੈਨੇਡਾ ਦੀ ਵਿਰੋਧੀ ਧਿਰ ਦੀ ਪਾਰਟੀ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਮਿਸ਼ੇਲ E ਟੂਲ ਨੇ ਇਸ ਮੰਗ ਨੂੰ ਜਨਤਕ ਕਰਨ ਲਈ ਇਕ ਰਸਮੀ ਬਿਆਨ ਜਾਰੀ ਕੀਤਾ ਹੈ। ਦੂਜੇ ਮੁੱਦਿਆਂ ਤੋਂ ਇਲਾਵਾ, ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੱਜਣ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੁਕੋਇਆ। ਏਰਿਨ ਮਿਸ਼ੇਲ E ਟੂਲ ਨੇ ਵੀ ਟਵੀਟ ਕੀਤਾ,”ਮੰਤਰੀ ਸੱਜਣ ਦਾ ਵਤੀਰਾ ਉਸ ਸੰਸਥਾ ਪ੍ਰਤੀ ਅਪਮਾਨਜਨਕ ਹੈ ਜਿਸ ਦੀ ਅਸੀਂ ਦੋਹਾਂ ਨੇ ਪਹਿਲਾਂ ਸੇਵਾ ਕੀਤੀ ਸੀ। ਉਹਨਾ ਨੇ ਸੀ.ਏ.ਐਫ. ਵਿਚ ਜਿਨਸੀ ਸ਼ੋਸ਼ਣ ਨੂੰ ਕਵਰ ਕੀਤਾ ਹੈ ਅਤੇ ਸੀ.ਏ.ਐਫ. ਦੇ ਮੈਂਬਰਾਂ ਦਾ ਸਨਮਾਨ ਗਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਕੁਝ ਲੀਡਰਸ਼ਿਪ ਦਿਖਾਉਣ ਅਤੇ ਆਪਣੇ ਰੱਖਿਆ ਮੰਤਰੀ ਨੂੰ ਬਰਖਾਸਤ ਕਰਨ।

ਹਰਜੀਤ ਸਿੰਘ ਸੱਜਣ ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ, ਮੌਜੂਦਾ ਰੱਖਿਆ ਮੰਤਰੀ ਅਤੇ ਦੱਖਣੀ ਵੈਨਕੂਵਰ ਹਲਕੇ ਤੋਂ ਹਾਊਸ ਆਫ਼ ਕਾਮਨਜ਼, ਕੈਨਡਾ ਲਈ ਸੰਸਦ ਮੈਂਬਰ ਹਨ। ਸੱਜਣ ਪਹਿਲੀ ਵਾਰ 2015 ਦੀਆਂ ਫੈਡਰਲ ਚੋਣਾਂ ਵਿਚ ਸੰਸਦ ਲਈ ਚੁਣੇ ਗਏ ਸਨ। ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੇਈ ਯੰਗ ਨੂੰ ਹਰਾਇਆ, ਜੋ ਇਸ ਖਿੱਤੇ ਤੋਂ ਸੱਤਾਧਾਰੀ ਸਾਂਸਦ ਹਨ।ਸੱਜਣ ਨੇ 4 ਨਵੰਬਰ, 2015 ਨੂੰ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਸੱਜਣ ਨੇ ਵੈਨਕੂਵਰ ਪੁਲਸ ਵਿਭਾਗ ਵਿਚ ਗੈਂਗ ਕ੍ਰਾਈਮ ਬ੍ਰਾਂਚ ਵਿਚ ਜਾਂਚ ਅਧਿਕਾਰੀ (ਜਾਸੂਸ) ਵਜੋਂ ਕੰਮ ਕੀਤਾ ਹੈ। ਉਹਨਾਂ ਨੂੰ ਅਫਗਾਨਿਸਤਾਨ ਵਿਚ ਸਥਾਪਿਤ ਕੈਨੇਡੀਅਨ ਸੈਨਿਕ ਬਲਾਂ ਦੀ ਸੇਵਾ ਲਈ ਰੈਜੀਮੈਂਟਲ ਕਮਾਂਡਰ ਦਾ ਦਰਜਾ ਵੀ ਮਿਲਿਆ। ਸੱਜਣ ਪਹਿਲੇ ਸਿੱਖ ਹਨ, ਜਿਹਨਾਂ ਨੇ ਕੈਨੇਡੀਅਨ ਮਿਲਟਰੀ ਰੈਜੀਮੈਂਟ ਦੀ ਕਮਾਂਡ ਲਈ ਸੀ।

Leave a Reply

Your email address will not be published.