ਕੈਨੇਡਾ ਪ੍ਰਸ਼ਾਸਨ ਕਰ ਰਿਹਾ ਹੈ ਪਾਕਿਸਤਾਨੀ ਵੀਜ਼ਾ ਅਰਜ਼ੀਆਂ ਨੂੰ ਖ਼ਾਰਜ

ਕੈਨੇਡਾ ਪ੍ਰਸ਼ਾਸਨ ਕਰ ਰਿਹਾ ਹੈ ਪਾਕਿਸਤਾਨੀ ਵੀਜ਼ਾ ਅਰਜ਼ੀਆਂ ਨੂੰ ਖ਼ਾਰਜ

ਪਾਕਿਸਤਾਨੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਕੈਨੇਡਾ ਪ੍ਰਸ਼ਾਸਨ ਰੱਦ ਕਰਦਾ ਜਾ ਰਿਹਾ ਹੈ।

ਇਨ੍ਹਾਂ ਵਿਦਿਆਰਥੀਆਂ ਦੀ ਵਿੱਦਿਅਕ ਪਿੱਠ-ਭੂਮੀ, ਕੈਨੇਡਾ ’ਚ ਉਨ੍ਹਾਂ ਦਾ ਜ਼ਿਆਦਾ ਪਰਵਾਸ, ਨਾਜਾਇਜ਼ ਇਮੀਗ੍ਰੇਸ਼ਨ ਤੇ ਧਾਂਦਲੀ ਵੀਜ਼ਾ ਰੱਦ ਹੋਣ ਦੇ ਕਾਰਨਾਂ ’ਚ ਸ਼ਾਮਲ ਹੈ।

ਪਾਕਿਸਤਾਨ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜਿੱਥੇ ਸੱਠ ਲੱਖ ਇਮੀਗ੍ਰੇਟ ਰਹਿੰਦੇ ਹਨ। ਇਹ ਕੁੱਲ ਆਬਾਦੀ ਦਾ ਤਿੰਨ ਫ਼ੀਸਦੀ ਹੈ। ਕੈਨੇਡਾ ’ਚ ਨਾਜਾਇਜ਼ ਇਮੀਗ੍ਰੇਸ਼ਨ ਦੇ ਬਿਨੈਕਾਰਾਂ ਦੀ ਵੱਡੀ ਗਿਣਤੀ ’ਚ ਪੈਂਡਿੰਗ ਮਾਮਲੇ ਹਨ। ਕੈਨੇਡਾ ਤੋਂ ਫ਼ਰਜ਼ੀ ਵੀਜ਼ਾ ਲੈ ਕੇ ਆਉਣ ਕਾਰਨ ਕਈ ਪਾਕਿਸਤਾਨੀ ਨਾਗਰਿਕਾਂ ਨੂੰ 2018 ’ਚ ਗਿ੍ਫ਼ਤਾਰ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੇ ਕੈਨੇਡਾ ’ਚ ਜ਼ਿਆਦਾਤਰ ਗ਼ੈਰ-ਕਾਨੂੰਨੀ ਸਰਗਰਮੀਆਂ ਕੀਤੀਆਂ ਹਨ। 2018 ਦੀ ਇਕ ਘਟਨਾ ’ਚ ਵਾਜਿਦ ਅਲੀ ਨਾਂ ਦੇ ਇਕ ਸਾਬਕਾ ਰਾਜਨਾਇਕ ਤੇ ਇਕ ਹੋਰ ਪਾਕਿਸਤਾਨੀ ਨੇ ਮਿਲ ਕੇ ਕੈਨੇਡਾ ਦੇ 11 ਕਰੋੜ ਡਾਲਰ ਦਾ ਘਪਲਾ ਕੀਤਾ ਸੀ। ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਕੈਨੇਡਾ ਦੇ ਫ਼ਰਜ਼ੀ ਵੀਜ਼ਾ ’ਤੇ ਯਾਤਰਾ ਕਰਨ ਲਈ ਵੀ ਗਿ੍ਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਹਰ ਸਾਲ ਲਗਪਗ ਤੀਹ ਤੋਂ ਚਾਲੀ ਹਜ਼ਾਰ ਪਾਕਿਸਤਾਨੀ ਨਾਜਾਇਜ਼ ਤਰੀਕੇ ਨਾਲ ਈਰਾਨ ਜਾਂ ਤੁਰਕੀ ਦੇ ਰਸਤੇ ਯੂਰਪ ’ਚ ਜਾਣਾ ਚਾਹੁੰਦੇ ਹਨ।

Leave a Reply

Your email address will not be published.