ਕੈਨੇਡਾ ਨੇ ਰੂਸ ਦੀ ਅਰਥਵਿਵਸਥਾ ਨੂੰ ਦਿੱਤਾ ਝਟਕਾ

ਓਟਾਵਾ : ਕੈਨੇਡਾ ਨੇ ਰੂਸ ਦੀ ਅਰਥਵਿਵਸਥਾ ਨੂੰ ਕਰਾਰਾ ਝਟਕਾ ਦਿੱਤਾ ਹੈ।

ਯੂਕ੍ਰੇਨ ਵਿੱਚ ਰੂਸ ਦੀ ਵਿਸ਼ੇਸ਼ ਫ਼ੌਜੀ ਕਾਰਵਾਈ ਦੀ ਸ਼ੁਰੂਆਤ ਅਤੇ ਉਸ ਤੋਂ ਬਾਅਦ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਵਿੱਚ ਕਰਿਆਨੇ ਦੇ ਸਟੋਰਾਂ ਨੇ ਸ਼ੈਲਫਾਂ ਤੋਂ ਰੂਸੀ ਉਤਪਾਦਾਂ ਨੂੰ ਹਟਾ ਦਿੱਤਾ ਹੈ। ਗਲੋਬ ਐਂਡ ਮੇਲ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡੀਅਨ ਅਖ਼ਬਾਰ ਨੇ ਐਤਵਾਰ ਨੂੰ ਐਂਪਾਇਰ ਕੰਪਨੀ ਲਿਮਟਿਡ ਦੇ ਬੁਲਾਰੇ ਜੈਕਲੀਨ ਵੇਦਰਬੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੋਬੇਜ਼, ਸੇਫਵੇਅ ਅਤੇ ਫਰੈਸ਼ਕੋ ਵਰਗੀਆਂ ਕਰਿਆਨੇ ਦੀਆਂ ਚੇਨਾਂ ਨੇ ਮਾਰਚ ਦੀ ਸ਼ੁਰੂਆਤ ਵਿੱਚ ਸ਼ੈਲਫਾਂ ਤੋਂ ਰੂਸੀ ਉਤਪਾਦਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਸੀ।

ਦਿ ਗਲੋਬ ਐਂਡ ਮੇਲ ਨੇ ਬੁਲਾਰੇ ਮੈਰੀ-ਕਲੋਡ ਬੇਕਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਟਰੋ ਇੰਕ. ਨੇ ਵੀ ਰੂਸ ਵਿੱਚ ਬਣੇ ਉਤਪਾਦਾਂ ਨੂੰ ਵੇਚਣਾ ਬੰਦ ਕਰ ਦਿੱਤਾ ਸੀ, ਸ਼ੈਲਫਾਂ ਤੋਂ ਲਗਭਗ ਇੱਕ ਦਰਜਨ ਉਤਪਾਦਾਂ ਨੂੰ ਬਾਹਰ ਕੱਢਿਆ ਗਿਆ ਸੀ।ਲੋਬਲਾ ਕੰਪਨੀਜ਼ ਲਿਮਟਿਡ ਦੇ ਬੁਲਾਰੇ ਕੈਥਰੀਨ ਥਾਮਸ ਨੇ ਅਖ਼ਬਾਰ ਨੂੰ ਦੱਸਿਆ ਕਿ ਰੂਸੀ ਉਤਪਾਦ “ਆਮ ਤੌਰ ‘ਤੇ ਹੁਣ ਸ਼ੈਲਫ ਤੋਂ ਹਟਾ ਦਿੱਤੇ ਗਏ ਹਨ। ਕੈਨੇਡਾ ਵਿੱਚ ਕਥਿਤ ਤੌਰ ‘ਤੇ ਸਿਰਫ਼ ਕੁਝ ਰੂਸੀ ਉਤਪਾਦ ਵਿਕਦੇ ਹਨ, ਜਿਨ੍ਹਾਂ ਵਿੱਚ ਸੂਰਜਮੁਖੀ ਦੇ ਬੀਜ, ਕਵਾਸ ਮਾਲਟ ਬੀਅਰ ਅਤੇ ਚਾਕਲੇਟ-ਕਵਰਡ ਮਾਰਸ਼ਮੈਲੋ ਸ਼ਾਮਲ ਹਨ। 

Leave a Reply

Your email address will not be published. Required fields are marked *