ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ 3.5 ਕਰੋੜ ਫਾਈਜ਼ਰ ਟੀਕੇ : ਟਰੂਡੋ

Home » Blog » ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ 3.5 ਕਰੋੜ ਫਾਈਜ਼ਰ ਟੀਕੇ : ਟਰੂਡੋ
ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ 3.5 ਕਰੋੜ ਫਾਈਜ਼ਰ ਟੀਕੇ : ਟਰੂਡੋ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਅਗਲੇ ਵਿੱਤੀ ਸਾਲ (2022-23) ਵਿਚ ਦੇਸ਼ ਫਾਈਜ਼ਰ ਤੋਂ 6.5 ਕਰੋੜ ਬੂਸਟਰ ਕੋਰੋਨਾ ਵਾਇਰਸ ਟੀਕੇ ਹਾਸਲ ਕਰੇਗਾ।

ਟਰੂਡੋ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਅਸੀਂ ਅਗਲੇ ਸਾਲ ਲਈ 3.5 ਕਰੋੜ ਟੀਕਿਆਂ ਲਈ ਫਾਈਜ਼ਰ ਨਾਲ ਇਕ ਸਮਝੌਤਾ ਕੀਤਾ ਹੈ ਅਤੇ ਉਸ ਦੇ ਬਾਅਦ ਉਸ ਦੇ ਅਗਲੇ ਸਾਲ 3 ਕਰੋੜ ਟੀਕੇ ਮਿਲਣਗੇ। ਇਹ ਬੂਸਟਰ ਵੈਕਸੀਨ ਦਾ ਨਵੀਨਤਮ ਸੰਸਕਰਣ ਹੋਣਗੇ ਅਤੇ ਉਹ ਇਹ ਯਕੀਨੀ ਕਰਨ ਵਿਚ ਮਦਦ ਕਰਨਗੇ ਕਿ ਅਸੀਂ ਵਾਇਰਸ ਨੂੰ ਕੰਟਰੋਲ ਵਿਚ ਰੱਖ ਸਕਦੇ ਹਾਂ।’ ਪ੍ਰਧਾਨ ਮੰਤਰੀ ਮੁਤਾਬਕ ਇਸ ਸਮਝੌਤੇ ਵਿਚ ਸਾਲ 2024 ਵਿਚ 6 ਕਰੋੜ ਟੀਕੇ ਦੀ ਖ਼ੁਰਾਕ ਦਾ ਬਦਲ ਵੀ ਸ਼ਾਮਲ ਹੈ। ਕੈਨੇਡਾ ਨੇ ਫਾਈਜ਼ਰ, ਮਾਡਰਨਾ, ਐਸਟ੍ਰਾਜੇਨੇਕਾ ਅਤੇ ਜਾਨਸਨ ਐਂਡ ਜਾਨਸਨ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਨ੍ਹਾਂ ਚਾਰਾਂ ਟੀਕਿਆਂ ਦੀਆਂ ਕੁੱਲ ਮਿਲਾ ਕੇ 11.7 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਖ਼ਰੀਦੀਆਂ ਹਨ। ਟਰੂਡੋ ਨੇ ਸ਼ੁੱਕਰਵਾਰ ਨੂੰ Eਟਾਵਾ ਫਾਰਮੇਸੀ ਵਿਚ ਐਸਟ੍ਰਾਜੇਨੇਕਾ ਦਾ ਪਹਿਲਾ ਟੀਕਾ ਲਗਾਇਆ ਹੈ।

Leave a Reply

Your email address will not be published.