ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਐਸਟ੍ਰਾਜ਼ੈਨੇਕਾ ਕੋਰੋਨਾ ਵੈਕਸੀਨ ਦੀ ਵਰਤੋਂ ‘ਤੇ ਲਾਈ ਰੋਕ

Home » Blog » ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਐਸਟ੍ਰਾਜ਼ੈਨੇਕਾ ਕੋਰੋਨਾ ਵੈਕਸੀਨ ਦੀ ਵਰਤੋਂ ‘ਤੇ ਲਾਈ ਰੋਕ
ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਐਸਟ੍ਰਾਜ਼ੈਨੇਕਾ ਕੋਰੋਨਾ ਵੈਕਸੀਨ ਦੀ ਵਰਤੋਂ ‘ਤੇ ਲਾਈ ਰੋਕ

ਓਨਟਾਰੀਓ (ਬਿਊਰੋ): ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਖੂਨ ਦੇ ਥੱਕੇ ਜੰਮ ਜਾਣ ਦੀਆਂ ਚਿੰਤਾਵਾਂ ਦੇ ਬਾਅਦ ਐਸਟ੍ਰਾਜ਼ੈਨੇਕਾ ਦੀ ਖੁਰਾਕ ਦੀ ਵਰਤੋਂ ਰੋਕ ਦਿੱਤੀ ਹੈ।

ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੁਰਲੱਭ ਖੂਨ ਦੇ ਥੱਕੇ ਜੰਮ ਜਾਣ ਦੀਆਂ ਚਿੰਤਾਵਾਂ ਕਾਰਨ ਆਕਸਫੋਰਡ-ਐਸਟ੍ਰਾਜ਼ੈਨੇਕਾ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦੇਣੀ ਬੰਦ ਕਰ ਦੇਵੇਗਾ। ਸਿਹਤ ਲਈ ਓਨਟਾਰੀਓ ਦੇ ਮੁੱਖ ਮੈਡੀਕਲ ਅਧਿਕਾਰੀ ਡੇਵਿਡ ਵਿਲੀਅਮ ਨੇ ਕਿਹਾ ਕਿ ਟੀਕਾਕਰਨ ਨਾਲ ਜੁੜੇ ਦੁਰਲੱਭ ਖੂਨ ਦੇ ਥੱਕੇ ਜੰਮ ਜਾਣ ਦੇ ਵੱਧਦੇ ਮਾਮਲਿਆਂ ਕਾਰਨ ਫ਼ੈਸਲਾ ਬਹੁਤ ਸਾਵਧਾਨੀ ਨਾਲ ਲਿਆ ਗਿਆ ਸੀ। ਅਜਿਹੇ ਮਾਮਲੇ ਕੁਝ ਯੂਰਪੀ ਦੇਸ਼ਾਂ ਵਿਚ ਵੀ ਸਾਹਮਣੇ ਆਏ ਹਨ। ਵਿਲੀਅਮ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਅਸੀਂ ਦੂਜੀ ਖੁਰਾਕ ਅਤੇ ਵਿਆਪਕ ਤੌਰ ‘ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਦੇ ਵਿਕਲਪਾਂ ‘ਤੇ ਵਿਚਾਰ ਕਰਨ ਲਈ ਡਾਟਾ ਦੀ ਸਮੀਖਿਆ ਕਰ ਰਹੇ ਹਾਂ। ਕੈਨੇਡਾ ਵਿਚ ਦਿੱਤੀਆਂ ਗਈਆਂ 2 ਮਿਲੀਅਨ ਤੋਂ ਵੱਧ ਖੁਰਾਕਾਂ ਵਿਚੋਂ ਘੱਟੋ-ਘੱਟ 12 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਤਿੰਨ ਔਰਤਾਂ ਦੀ ਮੌਤ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਨਟਾਰੀਓ ਪ੍ਰੀਮੀਅਰ ਡਗ ਫੋਰਡ ਦੋਹਾਂ ਨੂੰ ਹਾਲ ਹੀ ਦੇ ਹਫ਼ਤਿਆਂ ਵਿਚ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੁਰਾਕ ਦਿੱਤੀ ਗਈ।

ਵਿਲੀਅਮ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੁਰਾਕ ਮਿਲੀ, ਉਹਨਾਂ ਨੇ ਕੋਈ ਸਮੱਸਿਆ ਨਹੀਂ ਹੋਈ। ਡਾਕਟਰ ਐਂਡਰੀਊ ਮੌਰਿਸ, ਟੋਰਾਂਟੋ ਯੂਨੀਵਰਸਿਟੀ ਵਿਚ ਛੂਤਕਾਰੀ ਰੋਗਾਂ ਦੇ ਪ੍ਰੋਫੈਸਰ ਅਤੇ ਸਿਨਾਈ-ਯੂਨੀਵਰਸਿਟੀ ਸਿਹਤ ਨੈੱਟਵਰਕ ਵਿਚ ਰੋਗਾਣੂਰੋਧੀ ਪ੍ਰਬੰਧਨ ਪ੍ਰੋਗਰਾਮ ਦੇ ਮੈਡੀਕਲ ਨਿਰਦੇਸ਼ਕ ਇਹ ਨਹੀਂ ਮੰਨਦੇ ਹਨ ਕਿ ਕੈਨੇਡਾ ਨੂੰ ਹੁਣ ਐਸਟ੍ਰਾਜ਼ੈਨੇਕਾ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਕੈਨੇਡਾ ਵਿਚ ਹੋਰ ਟੀਕਿਆਂ ਦੀ ਵੱਡੀ ਸਪਲਾਈ ਹੈ। ਐਂਡਰੀਊ ਨੇ ਕਿਹਾ ਕਿ ਮਾਹਰ ਹੁਣ ਤੱਕ ਨਹੀਂ ਜਾਣਦੇ ਹਨ ਕਿ ਉਹਨਾਂ ਲੋਕਾਂ ਦੇ ਬਾਰੇ ਵਿਚ ਕੀ ਕਰਨਾ ਹੈ ਜਿਹਨਾਂ ਨੂੰ ਸਿਰਫ ਪਹਿਲੀ ਖੁਰਾਕ ਮਿਲੀ ਹੈ। ਸਿਹਤ ਅਧਿਕਾਰੀ ਦੂਜੀ ਖੁਰਾਕ ਲਈ ਇਕ ਵੱਖਰਾ ਟੀਕਾ ਦੇਣ ਲਈ ਯੂਨਾਈਟਿਡ ਕਿੰਗਡਮ ਵਿਚ ਇਕ ਕਲੀਨਿਕਲ ਟ੍ਰਾਇਲ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਉਹਨਾਂ ਲੋਕਾਂ ਨੂੰ ਇਜਾਜ਼ਤ ਦੇਵੇਗਾ ਜਿਹਨਾਂ ਨੂੰ ਪਹਿਲਾਂ ਐਸਟ੍ਰਾਜ਼ੈਨੇਕਾ ਟੀਕਾ ਲੱਗਾ ਸੀ। ਉਹਨਾਂ ਨੂੰ ਦੂਜੀ ਖੁਰਾਕ ਲਈ ਫਾਈਜ਼ਰ ਜਾਂ ਮੋ਼ਡਰਨਾ ਦਿੱਤਾ ਜਾ ਸਕਦਾ ਸੀ। ਅਲਬਰਟਾ ਵੀ ਹੁਣ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਦੇ ਰਿਹਾ ਹੈ ਪਰ ਸਿਰਫ ਸਪਲਾਈ ਦੀ ਕਮੀ ਕਾਰਨ। ਫਾਈਜ਼ਰ ਅਤੇ ਮੋਡਰਨਾ ਹਰੇਕ ਕੈਨੇਡੀਅਨ ਨੂੰ ਦੋ ਖੁਰਾਕ ਦੇ ਨਾਲ ਟੀਕਾ ਲਗਾਉਣ ਲੋੜ ਤੋਂ ਵੱਧ ਖੁਰਾਕਾਂ ਭੇਜ ਰਹੇ ਹਨ।ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਲੱਗਭਗ 50 ਫੀਸਦੀ ਯੋਗ ਬਾਲਗਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਮਿਲੀ ਹੈ। ਇਹਨਾਂ ਵਿਚੋਂ ਜ਼ਿਆਦਾਤਰ ਫਾਈਜ਼ਰ ਅਤੇ ਮੋਡਰਨਾ ਹਨ। ਉਹਨਾਂ ਨੇ ਕਿਹਾ ਕਿ ਗਰਮੀਆਂ ਤੱਕ ਕੈਨੇਡਾ ਕੋਲ ਲੋੜੀਂਦੇ ਟੀਕੇ ਹੋਣਗੇ। ਆਸ ਹੈ ਕਿ ਜੂਨ ਦੇ ਅਖੀਰ ਤੱਕ ਸਾਰੇ ਬਾਲਗਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੱਗ ਜਾਵੇਗੀ। ਲਗਭਗ 3 ਫੀਸਦੀ ਯੋਗ ਕੈਨੇਡੀਅਨ ਪੂਰੀ ਤਰ੍ਹਾਂ ਨਾਲ ਟੀਕਾ ਲਗਵਾ ਚੁੱਕੇ ਹਨ।

Leave a Reply

Your email address will not be published.