ਕੈਨੇਡਾ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੇ ਨਿੱਕੇ ਬੱਚਿਆਂ ਵਿੱਚ ਹੈਪੇਟਾਈਟਸ ਜਾਂ ਲਿਵਰ ਦੀ ਜਲਨ ਸਬੰਧੀ ਮਾਮਲੇ ਵੇਖਣ ਨੂੰ ਮਿਲ ਰਹੇ ਹਨ।
ਫੈਡਰਲ ਏਜੰਸੀ ਨੇ ਆਖਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕੀ ਇਹ ਯੂਨਾਈਟਿਡ ਕਿੰਗਡਮ ਤੇ ਅਮਰੀਕਾ ਵਿੱਚ ਪਾਏ ਗਏ ਮਾਮਲਿਆਂ ਨਾਲ ਮੇਲ ਤਾ ਨਹੀਂ ਖਾਂਦੇ।ਬਿਟ੍ਰਿਸ਼ ਸਿਹਤ ਅਧਿਕਾਰੀਆਂ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ ਤੇ ਉਨ੍ਹਾਂ ਇਹ ਵੀ ਆਖਿਆ ਕਿ ਇਹ ਕੇਸ ਕਿਸੇ ਕਾਮਨ ਵਾਇਰਸ ਨਾਲ ਜੁੜ ਹੋਏ ਵੀ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਯੂਕੇ ਦੀ ਹੈਲਥ ਸਕਿਊਰਿਟੀ ਏਜੰਸੀ ਨੇ ਆਖਿਆ ਕਿ ਜਨਵਰੀ ਤੋਂ ਹੀ 10 ਸਾਲ ਤੋਂ ਨਿੱਕੀ ਉਮਰ ਦੇ ਬੱਚਿਆਂ ਵਿੱਚ ਅਣਕਿਆਸੇ ਹੈਪੇਟਾਈਟਸ ਦੇ 111 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 10 ਬੱਚਿਆਂ ਨੂੰ ਤਾਂ ਲਿਵਰ ਟਰਾਂਸਪਲਾਂਟ ਦੀ ਲੋੜ ਹੈ। ਯੂਐਨ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਹਣ ਤੱਕ ਅਣਪਛਾਤੇ ਮੂਲ ਦੇ ਹੈਪੇਟਾਈਟਸ ਦੇ 169 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਹਾਲਾਂਕਿ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਨ੍ਹਾਂ ਲਈ ਐਡੀਨੋਵਾਇਰਸ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ।