ਕੈਨੇਡਾ ਦੀ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਕੈਨੇਡਾ ਦੀ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਕੈਨੇਡਾ : ਸਰੀਰਕ ਸਬੰਧ ਬਣਾਉਂਦੇ ਸਮੇਂ ਜੇਕਰ ਤੁਸੀਂ ਪਾਰਟਨਰ ਦੀ ਇਜਾਜ਼ਤ ਤੋਂ ਬਿਨਾਂ ਕੰਡੋਮ ਹਟਾਉਂਦੇ ਹੋ ਤਾਂ ਇਹ ਅਪਰਾਧ ਦੀ ਸ਼੍ਰੇਣੀ ‘ਚ ਮੰਨਿਆ ਜਾਵੇਗਾ।

ਕੈਨੇਡਾ ਦੀ ਸੁਪਰੀਮ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿੱਚ ਅਜਿਹਾ ਹੀ ਫੈਸਲਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ 2017 ਦਾ ਹੈ, ਜਿਸ ‘ਚ ਇਕ ਜੋੜੇ ਨੇ ਆਨਲਾਈਨ ਦੋਸਤੀ ਕਰਨ ਤੋਂ ਬਾਅਦ ਮੁਲਾਕਾਤ ਦੌਰਾਨ ਸਰੀਰਕ ਸਬੰਧ ਬਣਾਏ। ਦੂਸਰੀ ਵਾਰ ਸੰਬੰਧ ਬਣਾਉਂਦੇ ਸਮੇਂ ਆਦਮੀ ਨੇ ਔਰਤ ਨੂੰ ਬਿਨਾਂ ਦੱਸੇ ਕੰਡੋਮ ਹਟਾ ਦਿੱਤਾ। ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਐੱਚਆਈਵੀ ਤੋਂ ਬਚਣ ਲਈ ਦਵਾਈਆਂ ਲਈਆਂ। ਇਸ ਤੋਂ ਬਾਅਦ ਔਰਤ ਨੇ ਪ੍ਰਤੀਵਾਦੀ ਰੌਸ ਮੈਕੇਂਜੀ ਕਿਰਕਪੈਟਰਿਕ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਹਾਲਾਂਕਿ, ਹੇਠਲੀ ਅਦਾਲਤ ਦੇ ਜੱਜ ਨੇ ਕਿਰਕਪੈਟਰਿਕ ਦੀ ਦਲੀਲ ਨੂੰ ਸਵੀਕਾਰ ਕਰਦੇ ਹੋਏ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਸ਼ਿਕਾਇਤਕਰਤਾ ਔਰਤ ਨੇ ਕੰਡੋਮ ਦੇ ਬਿਨਾਂ ਸਬੰਧ ਬਣਾਉਣ ਲਈ ਸਹਿਮਤੀ ਦਿੱਤੀ ਸੀ।

 ਇਸ ਮਾਮਲੇ ‘ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਬ੍ਰਿਟਿਸ਼ ਕੋਲੰਬੀਆ ਕੋਰਟ ਆਫ ਅਪੀਲਜ਼ ਨੇ ਪਲਟ ਦਿੱਤਾ ਸੀ। ਇਸ ਨੇ ਇਕ ਨਵੇਂ ਟੈਸਟ ਦਾ ਆਦੇਸ਼ ਦਿੱਤਾ। ਕਿਰਕਪੈਟਰਿਕ ਨੇ ਪਿਛਲੇ ਸਾਲ ਨਵੰਬਰ ‘ਚ ਦੇਸ਼ ਦੀ ਸੁਪਰੀਮ ਕੋਰਟ ‘ਚ ਇਸ ਫੈਸਲੇ ਖਿਲਾਫ ਅਪੀਲ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ, ਅਦਾਲਤ ਨੇ ਦੇਖਿਆ ਕਿ ਕੰਡੋਮ ਦੀ ਵਰਤੋਂ ਅਪ੍ਰਸੰਗਿਕ, ਸੈਕੰਡਰੀ ਜਾਂ ਇਤਫਾਕਿਕ ਨਹੀਂ ਹੋ ਸਕਦੀ, ਖਾਸ ਤੌਰ ‘ਤੇ ਜਦੋਂ ਸ਼ਿਕਾਇਤਕਰਤਾ ਨੇ ਸਪੱਸ਼ਟ ਤੌਰ ‘ਤੇ ਇਸ ਦੀ ਵਰਤੋਂ ਲਈ ਆਪਣੀ ਸਹਿਮਤੀ ਦਿੱਤੀ ਹੋਵੇ।ਇਸ ‘ਤੇ ਬਚਾਓ ਪੱਖ ਦੇ ਵਕੀਲ ਨੇ ਕਿਹਾ ਕਿ ਕ੍ਰਿਮੀਨਲ ਕੋਡ ਦੀ ਇਹ ਨਵੀਂ ਵਿਆਖਿਆ ਜਿਣਸੀ ਸਹਿਮਤੀ ਲਈ ਨਿਯਮਾਂ ਵਿੱਚ ਕਾਫ਼ੀ ਬਦਲਾਅ ਕਰੇਗੀ, ਜਿਸ ਨਾਲ ਇਹ ਇਕ ਕਰਾਰ ਵਾਂਗ ਹੋ ਜਾਵੇਗਾ ਜਿਸ ‘ਤੇ ਪਹਿਲਾਂ ਤੋਂ ਦਸਤਖਤ ਕੀਤੇ ਜਾ ਸਕਦੇ ਹਨ। ਇਸ ਮਾਮਲੇ ਸਬੰਧੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬ੍ਰਿਟੇਨ ਅਤੇ ਸਵਿਟਜ਼ਰਲੈਂਡ ਦੀਆਂ ਅਦਾਲਤਾਂ ਨੇ ਲੋਕਾਂ ਨੂੰ ਸਰੀਰਕ ਸਬੰਧ ਬਣਾਉਣ ਦੌਰਾਨ ਕੰਡੋਮ ਹਟਾਉਣ ਦੇ ਅਪਰਾਧ ‘ਚ ਦੋਸ਼ੀ ਠਹਿਰਾਇਆ ਹੈ।

Leave a Reply

Your email address will not be published.