ਕੈਨੇਡਾ : ਡਰੱਗ ਟ੍ਰੈਫਿਿਕੰਗ, ਹਥਿਆਰ ਅਤੇ ਹਿੰਸਾ ਮਾਮਲੇ ‘ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

Home » Blog » ਕੈਨੇਡਾ : ਡਰੱਗ ਟ੍ਰੈਫਿਿਕੰਗ, ਹਥਿਆਰ ਅਤੇ ਹਿੰਸਾ ਮਾਮਲੇ ‘ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਕੈਨੇਡਾ : ਡਰੱਗ ਟ੍ਰੈਫਿਿਕੰਗ, ਹਥਿਆਰ ਅਤੇ ਹਿੰਸਾ ਮਾਮਲੇ ‘ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ/ਕੈਲਗਰੀ: ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿਚ ਡਰੱਗ ਟ੍ਰੈਫਿਿਕੰਗ, ਹਥਿਆਰ ਅਤੇ ਹਿੰਸਾ ਨਾਲ ਜੁੜੇ ਮਾਮਲੇ ‘ਚ 9 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਹਨਾਂ ਗ੍ਰਿਫ਼ਤਾਰ ਲੋਕਾਂ ਵਿਚ 6 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਕੈਲਗਰੀ ਪੁਲਸ ਵੱਲੋਂ ਸੈਸਕਾਟੂਨ ਇੰਟੈਗਰੇਟਿਡ ਕ੍ਰਾਇਮ ਰਿਡਕਸ਼ਨ ਟੀਮ ਨਾਲ ਮਿਲਕੇ 18 ਮਹੀਨੇ ਚੱਲੀ ਜਾਂਚ ਤੋ ਬਾਅਦ 9 ਲੋਕ ਗ੍ਰਿਫ਼ਤਾਰ ਕੀਤੇ ਹਨ ਅਤੇ ਉਹਨਾਂ ‘ਤੇ ਕੁੱਲ 73 ਚਾਰਜ਼ ਲਗਾਏ ਗਏ ਹਨ। ਗ੍ਰਿਫ਼ਤਾਰ ਕੀਤੇ ਸ਼ੱਕੀ ਦੋਸ਼ੀਆਂ ‘ਚ 6 ਪੰਜਾਬੀ ਵੀ ਹਨ। ਇੰਨਾ ‘ਤੇ ਅੰਤਰਰਾਜ਼ੀ ਡਰੱਗ ਟ੍ਰੈਫਿਿਕੰਗ, ਗੈਰ-ਕਾਨੂੰਨੀ ਹਥਿਆਰ ਅਤੇ ਹਿੰਸਾ ਕਰਨ ਦੇ ਦੋਸ਼ ਲੱਗੇ ਹਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ 31 ਸਾਲਾ ਅਮਨਦੀਪ ਸੱਗੂ, 25 ਸਾਲਾ ਰਵਨੀਤ ਗਿੱਲ, 22 ਸਾਲਾ ਪ੍ਰਭਜੋਤ ਭੱਟੀ, 23 ਸਾਲਾ ਜਰਮਨਜੀਤ ਦੇਤਵਾਸ, 22 ਸਾਲਾ ਜਸਕਰਨ ਸਿੱਧੂ, 19 ਸਾਲਾ ਜਸਮਨ ਧਾਲੀਵਾਲ, 27 ਸਾਲਾ ਸਟੀਵਨ ਵਾਈਟ, 23 ਸਾਲਾ ਇਰਖਮ ਫਾਰੂਖ ਅਤੇ 22 ਸਾਲਾ ਸਫਵਮ ਇਆਜ ਦੇ ਨਾਮ ਹਨ। ਇਨ੍ਹਾਂ ਕਥਿਤ ਦੋਸ਼ੀਆ ਕੋਲੋਂ ਭਾਰੀ ਮਾਤਰਾ ਵਿੱਚ ਡਰੱਗ, ਹਥਿਆਰ ਅਤੇ ਨਕਦੀ ਵੀ ਬਰਾਮਦ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਾਸੀਆਂ ਦੀ ਸੁਰੱਖਿਆ ਲਈ ਇਹ ਇਕ ਵੱਡਾ ਕਦਮ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ 17 ਦਸੰਬਰ 2021, 7 ਜਨਵਰੀ 2022, 17 ਜਨਵਰੀ 2022, 28 ਫਰਵਰੀ 2022, 3 ਅਕਤੂਬਰ 2022 ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਗੈਂਗ ਪਿਛਲੇ ਸਾਲ ਤੋਂ ਐਲਬਰਟਾ, ਸਸਕੈਚਵਾਨ ਅਤੇ ਬੀ[ਸੀ[ ਵਿਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ।

Leave a Reply

Your email address will not be published.