ਕੈਨੇਡਾ ‘ਚ 50 ਫੀਸਦੀ ਤੋਂ ਵੱਧ ਆਬਾਦੀ ਨੂੰ ਲੱਗੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ

Home » Blog » ਕੈਨੇਡਾ ‘ਚ 50 ਫੀਸਦੀ ਤੋਂ ਵੱਧ ਆਬਾਦੀ ਨੂੰ ਲੱਗੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ
ਕੈਨੇਡਾ ‘ਚ 50 ਫੀਸਦੀ ਤੋਂ ਵੱਧ ਆਬਾਦੀ ਨੂੰ ਲੱਗੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ

ਓਟਾਵਾ / ਕੋਰੋਨਾ ਲਾਗ ਦੀ ਬੀਮਾਰੀ ਤੋਂ ਸੁਰੱਖਿਆ ਲਈ ਕੈਨੇਡਾ ਵਿਚ ਵੱਡੇ ਪੱਧਰ ‘ਤੇ ਟੀਕਾਕਰਣ ਜਾਰੀ ਹੈ। ਇਸ ਮੁਹਿੰਮ ਦੇ ਤਹਿਤ ਕੈਨੇਡਾ ਦੀ ਲਗਭਗ 50.08 ਪ੍ਰਤੀਸ਼ਤ ਨੂੰ ਸ਼ਨੀਵਾਰ ਦੁਪਹਿਰ ਤੱਕ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਅਤੇ 4.3 ਪ੍ਰਤੀਸ਼ਤ ਨੂੰ ਦੂਜੀ ਖੁਰਾਕ ਦਿੱਤੀ ਗਈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 38 ਮਿਲੀਅਨ ਦੀ ਆਬਾਦੀ ਵਾਲੇ ਦੇਸ਼ ਨੇ 20 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਹਨ। ਸ਼ਨੀਵਾਰ ਨੂੰ ਕੈਨੇਡਾ ਦੀ ਪਬਲਿਕ ਸਿਹਤ ਏਜੰਸੀ ਅਨੁਸਾਰ,”ਪਿਛਲੇ ਹਫ਼ਤੇ ਅਸੀਂ ਕੋਵਿਡ-19 ਟੀਕਿਆਂ ਦੀ ਵੰਡ ਅਤੇ ਟੀਕਾਕਰਨ ਕਵਰੇਜ ਵਿਚ ਕੁਝ ਅਦਭੁੱਤ ਮੀਲ ਪੱਥਰ ਦਰਸਾਏ, ਜਿਸ ਵਿਚ ਹਫ਼ਤੇ ਦੇ ਅਖੀਰ ਤੋਂ ਪਹਿਲਾਂ ਟੀਕੇ ਦੀਆਂ 4.5 ਮਿਲੀਅਨ ਖੁਰਾਕਾਂ ਦੀ ਡਿਲੀਵਰੀ ਅਤੇ ਦੇਸ਼ ਭਰ ਵਿਚ ਲਗਭਗ 20 ਮਿਲੀਅਨ ਟੀਕੇ ਪਹੁੰਚਾਉਣਾ ਸ਼ਾਮਲ ਹੈ।” ਮੁੱਖ ਜਨ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਵੇਂ ਕਿ ਟੀਕਿਆਂ ਦੀ ਵੰਡ ਤੇਜ਼ ਗਤੀ ਨਾਲ ਜਾਰੀ ਹੈ ਇਸ ਨਾਲ ਇਹ ਆਸ ਵੱਧ ਰਹੀ ਹੈ ਕਿ ਕੋਵਿਡ-19 ਟੀਕਾਕਰਣ ਦੁਆਰਾ ਵਿਆਪਕ ਅਤੇ ਸਥਾਈ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।”

ਟੈਮ ਨੇ ਅੱਗੇ ਕਿਹਾ,”ਤਰਜੀਹ ਵਾਲੇ ਟੀਕਾਕਰਨ ਦੇ ਟੀਚਿਆਂ ਵਾਲੇ ਸਮੂਹਾਂ ਵਿਚ ਲਾਭ ਵੇਖੇ ਜਾ ਰਹੇ ਹਨ ਅਤੇ ਜਿਵੇਂ-ਜਿਵੇਂ ਪੂਰੇ ਕੈਨੇਡਾ ਵਿਚ ਵੈਕਸੀਨ ਕਵਰੇਜ ਵੱਧਦੀ ਹੈ, ਅਸੀਂ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿਚ ਕੈਨੇਡੀਅਨਾਂ ਦੀ ਸੁਰੱਖਿਆ ਲਈ ਹੋਰ ਲਾਭ ਦੀ ਉਮੀਦ ਕਰ ਸਕਦੇ ਹਾਂ।”ਹੈਲਥ ਕੈਨੇਡਾ ਨੇ ਕਿਹਾ ਕਿ ਐਂਟੀ ਕੋਵਿਡ-19 ਉਪਾਵਾਂ ਵਿਚ ਢਿੱਲ ਦੇਣ ਤੋਂ ਪਹਿਲਾਂ ਉਹ ਚਾਹੁੰਦਾ ਹੈ ਕਿ 12 ਸਾਲ ਤੋਂ ਵੱਧ ਉਮਰ ਦੇ ਯੋਗ ਕੈਨੇਡੀਅਨਾਂ ਵਿਚੋਂ ਘੱਟੋ ਘੱਟ 75 ਪ੍ਰਤੀਸ਼ਤ ਨੂੰ ਇੱਕ ਖੁਰਾਕ ਅਤੇ 20 ਪ੍ਰਤੀਸ਼ਤ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਜਾਵੇ।ਸੀਟੀਵੀ ਅਨੁਸਾਰ, ਸ਼ਨੀਵਾਰ ਦੁਪਹਿਰ ਤੱਕ, ਕੈਨੇਡਾ ਵਿਚ ਕੋਵਿਡ-19 ਦੇ 3,647 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਨਾਲ ਮਾਮਲਿਆਂ ਦੀ ਕੁੱਲ ਗਿਣਤੀ 1,355,765 ਹੋ ਗਈ, ਜਿਨ੍ਹਾਂ ਵਿਚ 25,203 ਮੌਤਾਂ ਵੀ ਸ਼ਾਮਲ ਹਨ। ਕੈਨੇਡਾ ਦੀ ਸਿਹਤ ਏਜੰਸੀ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ ਤਾਜ਼ਾ ਰਾਸ਼ਟਰੀ ਪੱਧਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਿਮਾਰੀ ਦੀਆਂ ਗਤੀਵਿਧੀਆਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪਿਛਲੇ ਸੱਤ ਦਿਨਾਂ ਦੀ ਮਿਆਦ ਵਿਚ (14-20 ਮਈ) ਰੋਜ਼ਾਨਾ ਔਸਤਨ 5,004 ਕੇਸ ਸਾਹਮਣੇ ਆਏ ਹਨ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 26 ਪ੍ਰਤੀਸ਼ਤ ਘੱਟ ਹਨ।

Leave a Reply

Your email address will not be published.