ਕੈਨੇਡਾ ’ਚ 26 ਪੰਜਾਬੀਆਂ ਸਣੇ 33 ਡਰੱਗ ਡੀਲਰ ਬੇਨਕਾਬ

Home » Blog » ਕੈਨੇਡਾ ’ਚ 26 ਪੰਜਾਬੀਆਂ ਸਣੇ 33 ਡਰੱਗ ਡੀਲਰ ਬੇਨਕਾਬ
ਕੈਨੇਡਾ ’ਚ 26 ਪੰਜਾਬੀਆਂ ਸਣੇ 33 ਡਰੱਗ ਡੀਲਰ ਬੇਨਕਾਬ

ਵੈਨਕੂਵਰ / ਕੈਨੇਡਾ ਤੇ ਅਮਰੀਕਾ ਦੀ ਪੁਲੀਸ ਦੀਆਂ ਟੀਮਾਂ ਦੇ ਸਾਂਝੇ ਯਤਨਾਂ ਨਾਲ ਚੱਲੀ ਚੀਤਾ ਮੁਹਿੰਮ, ਨੇ ਅੱਜ ਪੌਣੇ ਤਿੰਨ ਦਰਜਨ ਹੋਰ ਲੋਕਾਂ ਵਿਰੁੱਧ ਆਪਣਾ ਸ਼ਿਕੰਜਾ ਕੱਸ ਲਿਆ।

ਨਸ਼ਿਆਂ ਦੀ ਵੱਡੀ ਖੇਪ, ਦਰਜਨਾਂ ਮਾਰੂ ਹਥਿਆਰਾਂ ਤੇ ਸਾਢੇ ਸੱਤ ਲੱਖ ਡਾਲਰ ਦੀ ਕਰੰਸੀ ਸਮੇਤ ਫੜੇ 33 ਵਿਅਕਤੀਆਂ ਵਿਚ ਤਿੰਨ ਵਿਦਿਆਰਥੀਆਂ ਸਮੇਤ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ 26 ਪੰਜਾਬੀ ਹਨ। ਕੁਝ ਦਿਨ ਪਹਿਲਾਂ ਕੈਨੇਡਾ ਭਰ ਵਿਚ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਇਹ ਅਗਲੀ ਕੜੀ ਹੈ। ਪੁਲੀਸ ਅਨੁਸਾਰ ਫੜੇ ਵਿਅਕਤੀਆਂ ਦੀ ਪੁੱਛਗਿਛ ਅਤੇ ਸਬੂਤ ਜੁਟਾਉਣ ਕਾਰਨ ਇਸ ਸ਼ਿਕੰਜੇ ਦੀ ਪਕੜ ਲੰਮੇਰੀ ਹੋ ਸਕਦੀ ਹੈ। ਪੁਲੀਸ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਤੇ ਹਿੰਸਾ ਇਕ ਦੂਜੇ ਨਾਲ ਜੁੜੇ ਹੋਣ ਕਾਰਨ ਹੁਣ ਦੇਸ਼ ਵਿਚ ਕਤਲ ਵੀ ਘੱਟ ਜਾਣਗੇ। ਫੜੇ ਵਿਅਕਤੀਆਂ ਵਿਚ ਪੰਜਾਬੀ ਪਛਾਣ ਵਾਲੇ ਪਰਸ਼ੋਤਮ ਮੱਲੀ (54), ਰੁਪਿੰਦਰ ਸ਼ਰਮਾ (25), ਪ੍ਰਭਸਿਮਰਨ ਕੌਰ (25), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਪ੍ਰਿਤਪਾਲ ਸਿੰਘ (56), ਹਰੀਪਾਲ ਨਾਗਰਾ (46), ਹਰਕਿਰਨ ਸਿੰਘ (33), ਸਰਬਜੀਤ ਸਿੰਘ (43), ਲਖਪ੍ਰੀਤ ਬਰਾੜ (29), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖੁਸ਼ਹਾਲ ਭਿੰਡਰ (36), ਪ੍ਰਭਜੀਤ ਮੁੰਡੀ (34), ਵੰਸ਼ ਅਰੋੜਾ (24), ਸਿਮਰਨਜੀਤ ਸਿੰਘ ਨਾਰੰਗ (28), ਗਗਨਜੀਤ ਸਿੰਘ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਸਿੰਘ ਧਾਲੀਵਾਲ (47), ਹਰਜੋਤ ਸਿੰਘ (31), ਸੁਖਜੀਤ ਧੁੱਗਾ (35), ਇਮਰਾਨ ਖ਼ਾਨ (33) ਤੇ ਹਾਸ਼ਮ ਸਈਅਦ (30) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ ਦੋ ਮੁੰਡੇ ਤੇ ਇਕ ਕੁੜੀ ਵਿਦਿਆਰਥੀ ਵੀਜ਼ੇ ਵਾਲੇ ਹਨ।

Leave a Reply

Your email address will not be published.