ਕੈਨੇਡਾ ‘ਚ ਹਿਜਾਬ ਪਾ ਕੇ ਪੜ੍ਹਾ ਰਹੀ ਮੁਸਲਿਮ ਅਧਿਆਪਿਕਾ ਦਾ ਟਰਾਂਸਫਰ, ਟਰੂਡੋ ਨੇ ਦਿੱਤਾ ਸਪੱਸ਼ਟੀਕਰਨ

Home » Blog » ਕੈਨੇਡਾ ‘ਚ ਹਿਜਾਬ ਪਾ ਕੇ ਪੜ੍ਹਾ ਰਹੀ ਮੁਸਲਿਮ ਅਧਿਆਪਿਕਾ ਦਾ ਟਰਾਂਸਫਰ, ਟਰੂਡੋ ਨੇ ਦਿੱਤਾ ਸਪੱਸ਼ਟੀਕਰਨ
ਕੈਨੇਡਾ ‘ਚ ਹਿਜਾਬ ਪਾ ਕੇ ਪੜ੍ਹਾ ਰਹੀ ਮੁਸਲਿਮ ਅਧਿਆਪਿਕਾ ਦਾ ਟਰਾਂਸਫਰ, ਟਰੂਡੋ ਨੇ ਦਿੱਤਾ ਸਪੱਸ਼ਟੀਕਰਨ

ਟੋਰਾਂਟੋ / ਕੈਨੇਡਾ ਵਿੱਚ ਇੱਕ ਮੁਸਲਿਮ ਅਧਿਆਪਿਕਾ ਨੂੰ ਕਲਾਸ ਵਿੱਚ ਹਿਜਾਬ ਪਾਉਣ ਕਾਰਨ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਸਕੂਲ ਦੇ ਇਸ ਕਦਮ ਨੇ ਉਸ ਸੂਬੇ ਦੇ ਕਾਨੂੰਨ ਵਿਰੁੱਧ ਲੋਕਾਂ ਦੇ ਗੁੱਸੇ ਨੂੰ ਵਧਾ ਦਿੱਤਾ ਹੈ ਜੋ ਸਰਕਾਰੀ ਸੇਵਾ ਵਿਚ ਸ਼ਾਮਲ ਲੋਕਾਂ ਨੂੰ ਧਾਰਮਿਕ ਚਿੰਨ੍ਹਾਂ ਨੂੰ ਪਾਉਣ ਤੋਂ ਮਨਾ ਕਰਦਾ ਹੈ। ਇਸ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਸਿਆਸੀ ਆਗੂਆਂ ਨੇ ਬਿਆਨ ਜਾਰੀ ਕਰ ਕੇ ਅਜਿਹਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਕਿਊਬੇਕ ਸਥਿਤ ਡੇਲੀ ਦੀ ਰਿਪੋਰਟ ਮੁਤਾਬਕ ਚੇਲਸੀ ਏਲੇਮੈਂਟਰੀ ਸਕੂਲ ਵਿੱਚ ਟੀਚਰ ਫਤੇਮੇਹ ਅਨਵਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਸੇ ਸਕੂਲ ਵਿੱਚ ਇੱਕ ਦੂਜੇ ਪ੍ਰਾਜੈਕਟ ‘ਤੇ ਕੰਮ ਕਰਨ ਲਈ ਉਹਨਾਂ ਦਾ ਟ੍ਰਾਂਸਫਰ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਫਤੇਮੇਹ ਦੇ ਡਰੈਸ ਕੋਡ ਨੇ ਬਿਲ 21 ਨਾਮਕ ਕਿਊਬੇਕ ਦੇ ‘ਧਰਮਨਿਰਪੱਖਤਾ’ ਕਾਨੂੰਨ ਦੀ ਉਲੰਘਣਾ ਕੀਤੀ ਸੀ। 2019 ਵਿੱਚ ਪਾਸ ਇਹ ਵਿਵਾਦਿਤ ਕਾਨੂੰਨ ਕੁਝ ਜਨਤਕ ਖੇਤਰ ਦੇ ਲੋਕਾਂ ਜਿਵੇਂ ਜੱਜਾਂ, ਨੇਤਾਵਾਂ ਅਤੇ ਪਬਲਿਕ ਸਕੂਲਾਂ ਦੇ ਅਧਿਆਪਕਾਂ ਦੇ ਕਾਰਜਸਥਲ ‘ਤੇ ਧਾਰਮਿਕ ਪ੍ਰਤੀਕਾਂ ਨੂੰ ਪ੍ਰਦਰਸ਼ਿਤ ਕਰਨ ਤੋਂ ਰੋਕਦਾ ਹੈ। ਇਸ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਇਸ ਨੂੰ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਦੀ ਆਲੋਚਨਾ ਵੀ ਕੀਤੀ ਗਈ ਸੀ।

ਨਿੱਜੀ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਫਤੇਮੇਹ ਅਨਵਰੀ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਗਿਆ ਸੀ। ਉਹਨਾਂ ਨੇ ਕੈਨੇਡਾਈ ਨੈੱਟਵਰਕ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਇਹ ਮੁੱਦਾ ਇੱਕ ਨਿੱਜੀ ਘਟਨਾ ਤੋਂ ਵੱਡਾ ਹੈ। ਅਨਵਰੀ ਨੇ ਕਿਹਾ ਕਿ ਇਹ ਮੇਰੇ ਕੱਪੜਿਆਂ ਬਾਰੇ ਨਹੀਂ ਹੈ। ਇਹ ਇਕ ਵੱਡਾ ਮੁੱਦਾ ਹੈ। ਇਹ ਇਨਸਾਨਾਂ ਬਾਰੇ ਹੈ। ਮੈਂ ਨਹੀਂ ਚਾਹੁੰਦੀ ਕਿ ਇਹ ਕੋਈ ਨਿੱਜੀ ਵਿਸ਼ਾ ਬਣੇ ਕਿਉਂਕਿ ਇਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਲੋਕ ਇਸ ਬਾਰੇ ਸੋਚਣ ਕਿ ਕਿਵੇਂ ਵੱਡੇ ਮੁੱਦੇ ਦੂਜਿਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।

ਕਹੀ ਇਹ ਗੱਲ ਫਤੇਮੇਹ ਨੇ ਦੱਸਿਆ ਕਿ ਵੈਸਟਰਨ ਕਿਊਬੇਕ ਸਕੂਲ ਬੋਰਡ ਨਾਲ ਇਸ ਮੁੱਦੇ ‘ਤੇ ਚਰਚਾ ਕਰਦੇ ਹੋਏ ਉਹਨਾਂ ਤੋਂ ਪੁੱਛਿਆ ਗਿਆ ਕੀ ਹਿਜਾਬ ਇਕ ‘ਧਾਰਮਿਕ ਜਾਂ ਸੱਭਿਆਚਾਰ’ ਪ੍ਰਤੀਕ ਹੈ? ਮੈਂ ਕਿਹਾ ਕਿ ਇਹ ਮੇਰੇ ਲਈ ਇੱਕ ਪਹਿਚਾਣ ਤੋਂ ਵੱਧ ਹੈ। ਮੈਂ ਇਹ ਨਹੀਂ ਕਹਿੰਦੀ ਕਿ ਹਿਜਾਬ ਇੱਕ ਧਾਰਮਿਕ ਪ੍ਰਤੀਕ ਹੈ, ਮੈਂ ਇਹ ਨਹੀਂ ਮੰਨਦੀ ਕਿ ਜਿਸ ਨੇ ਹਿਜਾਬ ਨਹੀਂ ਪਹਿਨਆ ਹੈ, ਉਹ ਇਸਲਾਮ ਦਾ ਪਾਲਣ ਨਹੀਂ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਇਹ ਹਰ ਕੋਈ ਇਸ ਨੂੰ ਪਾਉਣਾ ਜਾਂ ਨਾ ਪਾਉਣਾ ਚੁਣ ਸਕਦਾ ਹੈ ਅਤੇ ਧਰਮ ਦੇ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਘੱਟ ਨਹੀਂ ਹੁੰਦਾ। ਮਾਂਟ੍ਰੀਅਲ ਗਜਟ ਦੀ ਇੱਕ ਰਿਪੋਰਟ ਮੁਤਾਬਕ ਕਈ ਵਿਦਆਰਥੀ ਅਤੇ ਮਾਤਾ-ਪਿਤਾ, ਜੋ ਅਨਵਰੀ ਦੇ ਸਮਰਥਨ ਕਰਦੇ ਹਨ ਉਹ ਇੱਕ ਕੰਧ ‘ਤੇ ਹਰੇ ਰੰਗ ਦੇ ਰਿਬਨ ਨੂੰ ਲਟਕਾ ਰਹੇ ਹਨ ਅਤੇ ਇਸ ਮੁੱਦੇ ‘ਤੇ ਸਾਂਸਦਾਂ ਨੂੰ ਇੱਕ ਪੱਤਰ ਲਿਖ ਕੇ ਇੱਕ ਮੁਹਿੰਮ ਦਾ ਆਯੋਜਨ ਕਰ ਰਹੇ ਹਨ।

ਪੀ.ਐੱਮ. ਟਰੂਡੋ ਨੇ ਵੀ ਦਿੱਤਾ ਬਿਆਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੇ ਧਰਮ ਕਾਰਨ ਨੌਕਰੀ ਨਹੀਂ ਗਵਾਉਣੀ ਚਾਹੀਦੀ ਪਰ ਇਹ ਕਹਿੰਦੇ ਹੋਏ ਦਖਲ ਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਊਬੇਕ ਅਤੇ ਸੰਘੀ ਸਰਕਾਰ ਵਿਚਕਾਰ ਲੜਾਈ ਨਹੀਂ ਕਰਾਉਣਾ ਚਾਹੁੰਦੇ। ਟਰੂਡੋ ਨੇ ਕਿਹਾ ਕਿ ਇਹ ਯਕੀਨੀ ਕਰਨਾ ਮਹੱਤਵਪੂਰਨ ਹੈ ਕਿ ਇਸ ਰਾਜ ਦੇ ਲੋਕ ਇਸ ਤੱਥ ਤੋਂ ਡੂੰਘਾਈ ਨਾਲ ਸਹਿਮਤ ਨਹੀਂ ਹਨ ਕਿ ਕੋਈ ਆਪਣੇ ਧਰਮ ਕਾਰਨ ਨੌਕਰੀ ਗਵਾ ਦੇਵੇ।

ਕਈ ਨੇਤਾਵਾਂ ਨੇ ਦੱਸਿਆ ਗਲਤ ਨਿਊ ਡੇਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਅਨਵਰੀ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇੱਕ ਅਧਿਆਪਕ ਦੇ ਰੂਪ ਵਿੱਚ ਅਨਵਰੀ ਦੀ ਸਮਰੱਥਾ ਵਿੱਚ ਕਦੇ ਵੀ ਸ਼ੱਕ ਨਹੀਂ ਸੀ।ਕੰਜਰਵੇਟਿਵ ਸੰਸਦ ਮੈਂਬਰ ਕਾਇਲ ਸੀਬੈਕ ਨੇ ਅਨਵਰੀ ਦੀ ਬਰਖਾਸਤਗੀ ਨੂੰ “ਇੱਕ ਪੂਰਨ ਅਪਮਾਨ” ਦੱਸਿਆ। ਕੰਜਰਵੇਟਿਵ ਨੇਤਾ ਏਰਿਨ ਓ ਨੇ ਕਿਹਾ ਕਿ ਉਹ ਕਾਨੂੰਨ ਤੋਂ ਅਸਹਿਮਤ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੂਬਾਈ ਖੇਤਰੀ ਅਧਿਕਾਰ ਦਾ ਸਨਮਾਨ ਕਰਦੇ ਹਨ ਅਤੇ ਮੰਨਦੇ ਹਨ ਕਿ ਬਿਲ 21 ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਤੈਅ ਕਰਨ ਲਈ ਉੱਥੋਂ ਦੇ ਲੋਕ ਹੀ ਇਸ ‘ਤੇ ਫ਼ੈਸਲਾ ਲੈਣ। ਅਸਲ ਵਿਚ ਸੰਘੀ ਨੇਤਾ ਕਾਨੂੰਨ ਦੇ ਖ਼ਿਲਾਫ਼ ਬਹੁਤ ਕੜਾ ਰੁਖ਼ ਦਿਖਾ ਕੇ ਕਿਊਬੇਕ ਵਿੱਚ ਵੋਟਰਾਂ ਨਾਰਾਜ਼ ਕਰਨ ਤੋਂ ਬਚ ਰਹੇ ਹਨ।

ਰਾਜ ਦੇ ਨੇਤਾਵਾਂ ਨੇ ਕੀਤਾ ਕਾਨੂੰਨ ਦਾ ਬਚਾਅ ਕਿਉਬੇਕ ਵਿਚ ਜਿੱਥੇ ਇਸ ਬਿੱਲ ਨੂੰ ਸਮਰਥਨ ਹਾਸਲ ਹੈ ਉੱਥੇ ਸਿਆਸੀ ਆਗੂਆਂ ਨੇ ਬਿੱਲ 21 ਦਾ ਬਚਾਅ ਕੀਤਾ। ਧਰਮ ਨਿਰਪੇਖਤਾ ‘ਤੇ ਪਾਰਟੀ ਦੇ ਨੇਤਾ ਪਾਸਕਲ ਬੇਰੁਬੇ ਨੇ ਕਿਹਾ ਕਿ ਇਸ ਅਧਿਆਪਕ ਕੋਲ ਨੌਕਰੀ ਨਾ ਹੋਣ ਦਾ ਕਾਰਨ ਇਹ ਹੈ ਕਿ ਉਸ ਨੇ ਕਾਨੂੰਨ ਦਾ ਸਨਮਾਨ ਨਹੀਂ ਕੀਤਾ। ਕਾਨੂੰਨ ਸਾਰਿਆਂ ਲਈ ਹੈ। ਪ੍ਰੀਮੀਅਰ ਫ੍ਰੈਂਕੋਇਸ ਲੇਗੌਟ ਨੇ ਬਿਲ 21 ਨੂੰ “ਇੱਕ ਉਚਿਤ ਕਾਨੂੰਨ” ਦੱਸਿਆ ਹੈ। ਇੱਥੇ ਦੱਸ ਦਈਏ ਕਿ ਮਾਰਚ 2019 ਤੋਂ ਪਹਿਲਾਂ ਕੰਮ ‘ਤੇ ਰੱਖੇ ਗਏ ਵਰਕਰਾਂ ਨੂੰ ਅਜੇ ਵੀ ਕੰਮ ‘ਤੇ ਧਾਰਮਿਕ ਚਿੰਨ੍ਹਾਂ ਨੂੰ ਪਾਉਣ ਦੀ ਇਜਾਜ਼ਤ ਹੈ ਪਰ ਕਿਉਂਕਿ ਅਨਵਰੀ ਪਿਛਲੇ ਬਸੰਤ ਵਿੱਚ ਇੱਕ ਵਿਕਲਪਿਕ ਅਧਿਆਪਿਕਾ ਬਣੀ ਅਤੇ ਉਸ ਨੇ ਅਕਤੂਬਰ ਵਿੱਚ ਇੱਕ ਨਵੇਂ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ, ਜਿਸ ਮਗਰੋਂ ਉਸ ਨੂੰ ਕਲਾਸ ਵਿਚ ਹਿਜਾਬ ਪਾਉਣ ਤੋਂ ਰੋਕਿਆ ਗਿਆ।

Leave a Reply

Your email address will not be published.