ਕੈਨੇਡਾ ’ਚ ਸਾਲ 2021 ਦੌਰਾਨ 1 ਲੱਖ ਭਾਰਤੀਆਂ ਨੂੰ ਮਿਲੀ ਪੀ.ਆਰ

ਨਵੀਂ ਦਿੱਲੀ : ਕੈਨੇਡਾ ਵਿਚ ਸਾਲ 2021 ਦੌਰਾਨ ਇਕ ਲੱਖ ਭਾਰਤੀ ਪੱਕੇ ਵਸਨੀਕ (ਪੀਆਰ) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਦਾਖਲ ਵੀ ਹੋਏ ਹਨ। ਪਿਛਲੇ ਹਫਤੇ 2023-2025 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ ਕਿਹਾ ਕਿ ਉਹ ਰਿਕਾਰਡ 5,00,000 ਨਵੇਂ ਪੱਕੇ ਵਸਨੀਕਾਂ ਨੂੰ ਜੀ ਆਇਆਂ ਆਖਣ ਦੀ ਯੋਜਨਾ ਬਣਾ ਰਿਹਾ ਹੈ। 2021 ਵਿੱਚ ਲਗਭਗ 1,00,000 ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,000 ਨਵੇਂ ਪਰਵਾਸੀਆਂ ਨੂੰ ਦੇਸ਼ ਅੰਦਰ ਦਾਖਲਾ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੀ ਪਰਵਾਸੀ ਅਬਾਦੀ 2041 ਤੱਕ 34 ਫੀਸਦ ਤੱਕ ਵੱਧ ਜਾਵੇਗੀ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ‘ਲੇਬਰ ਫੋਰਸ ਸਰਵੇਖਣ ਡੇਟਾ 2022’ ਵਿਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਕੈਨੇਡਾ ’ਚ ਆਏ ਪਰਵਾਸੀਆਂ ਦੀ ਰੁਜ਼ਗਾਰ ਦਰ 70.7 ਫੀਸਦ ਰਹੀ ਜੋ ਅਕਤੂਬਰ 2019 ਮੁਕਾਬਲੇ ਵੱਧ ਹੈ। ਇਮੀਗ੍ਰੇਸ਼ਨ ਬਾਰੇ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਦੀ 23 ਫੀਸਦੀ ਆਬਾਦੀ ਪਰਵਾਸੀ ਹੈ।

Leave a Reply

Your email address will not be published. Required fields are marked *