ਕੈਨੇਡਾ ‘ਚ ਰਿਕਾਰਡ ਤੋੜ ਗਰਮੀ-233 ਮੌਤਾਂ ਐਬਟਸਫੋਰਡ / ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ

Home » Blog » ਕੈਨੇਡਾ ‘ਚ ਰਿਕਾਰਡ ਤੋੜ ਗਰਮੀ-233 ਮੌਤਾਂ ਐਬਟਸਫੋਰਡ / ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ
ਕੈਨੇਡਾ ‘ਚ ਰਿਕਾਰਡ ਤੋੜ ਗਰਮੀ-233 ਮੌਤਾਂ ਐਬਟਸਫੋਰਡ / ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ

ਸੂਬੇ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ 233 ਲੋਕਾਂ ਦੀ ਮੌਤ ਹੋ ਗਈ ਹੈ | ਗਰਮੀ ਨਾਲ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ੁਰਗ ਦੱਸੇ ਜਾਂਦੇ ਹਨ ਜਿਹੜੇ ਫੇਫੜਿਆਂ ਤੇ ਦਮੇ ਦੀ ਬਿਮਾਰੀ ਤੋਂ ਪੀੜਤ ਸਨ |

ਬਹੁਤੀਆਂ ਮੌਤਾਂ ਵੈਨਕੂਵਰ, ਬਰਨਬੀ ਤੇ ਸਰੀ ‘ਚ ਹੋਈਆਂ ਹਨ, ਜਿਨ੍ਹਾਂ ‘ਚੋਂ 65 ਤੋਂ ਜ਼ਿਆਦਾ ਮੌਤਾਂ ਇਕੱਲੇ ਵੈਨਕੂਵਰ ‘ਚ ਹੋਈਆਂ ਹਨ | ਵੈਨਕੂਵਰ ਤੋਂ ਕਰੀਬ 260 ਕਿੱਲੋਮੀਟਰ ਦੂਰ ਪੈਂਦੇ ਸ਼ਹਿਰ ਲੇਟਨ ਵਿਚ ਅੱਜ 49.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ | ਕੈਨੇਡਾ ਦੇ ਇਤਿਹਾਸ ਵਿਚ ਏਨੀ ਜ਼ਿਆਦਾ ਗਰਮੀ ਕਦੇ ਨਹੀਂ ਪਈ, ਹੁਣ ਤੱਕ ਦਾ ਵੱਧ ਤੋਂ ਵੱਧ ਤਾਪਮਾਨ 5 ਅਗਸਤ, 1961 ਨੂੰ ਸਸਕੈਚਵਨ ਸੂਬੇ ਦੇ ਸ਼ਹਿਰ ਮੈਪਲ ਕਰੀਕ ਵਿਖੇ 43.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ | ਿਬ੍ਟਿਸ਼ ਕੋਲੰਬੀਆ ਦੇ 20 ਸ਼ਹਿਰਾਂ ਵਿਚ ਤਾਪਮਾਨ 40 ਡਿਗਰੀ ਤੋਂ 46.7 ਡਿਗਰੀ ਸੈਲਸੀਅਸ ਦਰਮਿਆਨ ਰਿਹਾ | ਇਸ ਅਣਕਿਆਸੀ ਅੱਤ ਦੀ ਗਰਮੀ ਕਾਰਨ ਦੁਕਾਨਾਂ ‘ਤੇ ਪਏ ਪੱਖੇ, ਕੂਲਰ ਤੇ ਏਅਰਕੰਡੀਸ਼ਨ ਧੜਾਧੜ ਵਿਕ ਗਏ ਤੇ 150 ਡਾਲਰ ਵਾਲਾ ਪੱਖਾ 300 ਡਾਲਰ ਤੱਕ ਵਿਕਿਆ | ਸਕੂਲ ਬੰਦ ਕਰ ਦਿੱਤੇ ਗਏ ਹਨ | 24 ਘੰਟੇ ਬਿਜਲੀ ਦੀ ਸਪਲਾਈ ਹੋਣ ਦੇ ਬਾਵਜੂਦ ਲੂ ਵਗਣ ਕਾਰਨ ਲੋਕਾਂ ਨੇ ਸਾਰੀ ਰਾਤ ਜਾਗ ਕੇ ਕੱਟੀ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਠੰਢੇ ਦੇਸ਼ ਵਜੋਂ ਜਾਣੇ ਜਾਂਦੇ ਕੈਨੇਡਾ ਵਿਚ ਏਨੀ ਜ਼ਿਆਦਾ ਗਰਮੀ ਪੈ ਸਕਦੀ ਹੈ |

Leave a Reply

Your email address will not be published.