ਕੈਨੇਡਾ ‘ਚ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ,12 ਲੋਕ ਗ੍ਰਿਫ਼ਤਾਰ

Home » Blog » ਕੈਨੇਡਾ ‘ਚ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ,12 ਲੋਕ ਗ੍ਰਿਫ਼ਤਾਰ
ਕੈਨੇਡਾ ‘ਚ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ,12 ਲੋਕ ਗ੍ਰਿਫ਼ਤਾਰ

ਨਿਊਯਾਰਕ/ਓਨਟਾਰੀਓ / ਬੀਤੇ ਦਿਨ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਹਾਲਟਨ ਰੀਜ਼ਨਲ ਪੁਲਸ ਵੱਲੋਂ ਡਰੱਗ ਦਾ ਇਕ ਵੱਡਾ ਜਖੀਰਾ ਜ਼ਬਤ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਕੁੱਲ 12 ਲੋਕ ਗ੍ਰਿਫ਼ਤਾਰ ਹੋਏ ਹਨ ਅਤੇ ਇੰਨਾਂ ‘ਤੇ 44 ਦੋਸ਼ ਲਾਏ ਗਏ ਹਨ। ਇਸ ਡਰੱਗ ਦੀ ਬਰਾਮਦਗੀ ਵਿੱਚ 27 ਕਿਲੋ ਕੋਕੀਨ,15 ਕਿਲੋ ਐਕਸਟੇਸੀ,1000 ਕਿਲੋ ਭੰਗ,ਦੋ ਹੈਂਡਗਨ ਅਤੇ ਹੋਰ ਅਸਲਾ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਕੋਈ ਵੀ ਪੰਜਾਬੀ ਸ਼ਾਮਲ ਨਹੀ ਹੈ।ਪੁਲਸ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਇਸ ਮਾਮਲੇ ਵਿਚ ਤਫਤੀਸ਼ ਕੀਤੀ ਜਾ ਰਹੀ ਸੀ।

Leave a Reply

Your email address will not be published.