ਕੈਨੇਡਾ ‘ਚ ਤਰਨਤਾਰਨ ਦੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌਤ

ਕੈਨੇਡਾ ‘ਚ ਤਰਨਤਾਰਨ ਦੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌਤ

ਬਰੈਂਪਟਨ : ਕੈਨੇਡਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਤਰਨਤਾਰਨ ਦੇ ਨੌਜਵਾਨ ਰਿਸ਼ਵ ਦੀ ਮੌਤ ਹੋ ਗਈ ਹੈ।

ਹਾਦਸਾ ਵਾਪਰਨ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਸੀ ਅਤੇ ਅੱਗ ਦੀਆਂ ਲਪਟਾਂ ਵਿਚ ਨੌਜਵਾਨ ਵੀ ਸੜ੍ਹ ਗਿਆ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਿਸ਼ਵ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਉਮਰ 26 ਸਾਲ ਅੱਜ ਤੋਂ ਕਰੀਬ ਛੇ ਸਾਲ ਪਹਿਲਾਂ  ਕੈਨੇਡਾਗਿਆ ਸੀ ਅਤੇ ਬਰੈਂਪਟਨ ਵਿਖੇ ਰਹਿੰਦਾ ਸੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਅਤੇ ਮੌਂਟਰੀਅਲ ਵਿਖੇ ਜਾ ਕੇ ਉਸਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਟਰੱਕ ਨੂੰ ਜ਼ਬਰਦਸਤ ਅੱਗ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਘਟਨਾ ਸਬੰਧੀ ਖ਼ਬਰ ਮ੍ਰਿਤਕ ਨੌਜਵਾਨ ਦੇ ਦੋਸਤਾਂ ਵੱਲੋਂ ਫੋਨ ਕਰਕੇ ਦਿੱਤੀ ਗਈ।ਦੱਸ ਦੇਈਏ ਕਿ ਮ੍ਰਿਤਕ ਰਿਸ਼ਵ ਦਾ ਜਨਵਰੀ ਵਿੱਚ ਵਿਆਹ ਸੀ ਅਤੇ ਘਰ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਿਸ਼ਵ ਦੀ ਇਕ ਭੈਣ ਅਤੇ ਮਾਤਾ, ਪਿਤਾ ਤਰਨਤਾਰਨ ਵਿਖੇ ਰਹਿੰਦੇ ਹਨ ਜੋ ਰਿਸ਼ਵ ਦੀ ਮੌਤ ਤੋਂ ਬਾਅਦ ਗਹਿਰੇ ਸਦਮੇ ਵਿਚ ਹਨ।

Leave a Reply

Your email address will not be published.