ਕੈਨੇਡਾ ਚ ਡਰੱਗ ਰੈਕੇਟ ਤੇ ਕਬਜੇ ਨੂੰ ਲੈ ਕੇ ਗੈਂਗਵਾਰ, 2 ਪੰਜਾਬੀਆਂ ਦੀ ਹੱਤਿਆ 

ਕੈਨੇਡਾ ਚ ਡਰੱਗ ਰੈਕੇਟ ਤੇ ਕਬਜੇ ਨੂੰ ਲੈ ਕੇ ਗੈਂਗਵਾਰ, 2 ਪੰਜਾਬੀਆਂ ਦੀ ਹੱਤਿਆ 

ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿਚ ਕਈ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਪਹਿਲਾਂ ਲੈਂਗਲੀ ਸ਼ਹਿਰ ਵਿਚ ਗੋਲੀਬਾਰੀ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਸੀ ਤੇ ਨਿਵਾਸੀਆਂ ਨੂੰ ਅਲਟ ਰਹਿਣ ਤੇ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਸੀ।

ਦੱਸਿਆ ਜਾ ਰਿਹਾ ਹੈ ਇਹ ਡਰੱਗ ਮਾਰਕੀਟ ਤੇ ਕਬਜ਼ੇ  ਨੂੰ ਲੈ ਕੇ ਦੋ ਧਿਰਾਂ ਚ ਚੱਲ ਰਹਿ ਗੈਂਗਵਾਰ ਦਾ ਨਤੀਜਾ ਹੈ। ਇਸ ਘਟਨਾ ਚ ਮਾਰੇ ਗਏ ਮਨਿੰਦਰ ਧਾਲੀਵਾਲ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਤਿੰਦਰ ਨਾਂ ਦੇ ਨੌਜਵਾਨ ਨੇ ਹਸਪਤਾਲ ਚ ਦਮ ਤੋੜ ਦਿੱਤਾ ਹੈ। ਇਸ ਮਾਮਲੇ ਚ ਦੋ ਸ਼ੱਕੀ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਮਨਿੰਦਰ ਤੇ ਸਤਿੰਦਰ ਦਾ ਪਹਿਲਾ ਵੀ ਪੁਲਸ ਰਿਕਾਰਡ ਰਿਹਾ ਹੈ। ਮਨਿੰਦਰ ਦੇ ਭਰਾ ਹਰਪ੍ਰੀਤ ਦਾ 17 ਅਪ੍ਰੈਲ 2021 ਨੂੰ ਵੈਨਕੂਵਰ ਚ ਕਤਲ ਹੋ ਗਿਆ ਸੀ। ਹਾਲਾਂਕਿ ਹਰਪ੍ਰੀਤ ਦਾ ਕੋਈ ਪੁਲਸ ਰਿਕਾਰਡ ਨਹੀਂ ਹੈ, ਪਰ ਪੁਲਸ ਦਾ ਮੰਨਣਾ ਹੈ ਉਸ ਦਾ ਬ੍ਰਦਰ੍ਸ ਕੀਪਰ ਗੈਂਗ ਨਾਲ ਸੰਬੰਧ ਹੈ।  ਮਨਿੰਦਰ ਤੇ ਮਾਰਚ 2019 ਨੂੰ ਵੀ ਹਮਲਾ ਹੋਇਆ ਸੀ। 

ਦੱਸ ਦੇਈਏ ਕਿ ਇਸ ਤੋਂ 10 ਦਿਨ ਪਹਿਲਾਂ ਕੈਨੇਡਾ ਵਿਚ ਰਿਪੂਦਮਨ ਸਿੰਘ ਮਲਿਕ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਿਪੂਦਮਨ ਸਿੰਘ ਦਾ ਨਾਂ 1985 ਵਿਚ ਏਅਰ ਇੰਡੀਆ ਦੀ ਫਲਾਈਟ ਦੇ ਹਾਈਜੈਕ ਕਰਨ ਵਿਚ ਆਇਆ ਸੀ। ਬਾਅਦ ਵਿਚ ਫਲਾਈਟ ਬੰਬ ਵਿਸਫੋਟ ਹੋ ਗਿਆ ਜਿਸ ਵਿਚ ਸਾਰੇ ਲੋਕ ਮਾਰੇ ਗਏ। ਹਾਲਾਂਕਿ 2005 ਵਿਚ ਕੋਰਟ ਨੇ ਸਬੂਤਾ ਦੀ ਘਾਟ ਵਿਚ ਮਲਿਕ ਨੂੰ ਬਰੀ ਕਰ ਦਿੱਤਾ ਸੀ।

Leave a Reply

Your email address will not be published.