ਕੈਨੇਡਾ ‘ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਲਾਸ਼ ਬਰਾਮਦ

ਕੈਨੇਡਾ ‘ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਲਾਸ਼ ਬਰਾਮਦ

ਰਿਚਮੰਡ : ਕਈ ਅਪਰਾਧਿਕ ਮਾਮਲਿਆਂ ਵਿੱਚ ਸਰਗਰਮ ਰਹੇ ਗੈਂਗਸਟਰ ਜੀਵਨ ਜੌਹਲ ਦਾ ਕੈਨੇਡਾ ਦੇ ਰਿਚਮੰਡ ਸ਼ਹਿਰ ਵਿੱਚ ਪਾਰਕੇਡ ਏਰੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਕੈਨੇਡਾ ਵਿਖੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦਾ ਕਹਿਣਾ ਹੈ ਕਿ ਰਿਚਮੰਡ ਵਿੱਚ ਗੋਲੀਬਾਰੀ ਸੰਭਾਵਿਤ ਤੌਰ ‘ਤੇ ਗੈਂਗਵਾਰ ਦਾ ਨਤੀਜਾ ਲੱਗ ਰਹੀ ਹੈ।ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਐਕਰੋਇਡ ਰੋਡ ਦੇ 7000 ਬਲਾਕ ਤੇ ਪਾਰਕੇਡ ਲਈ ਬੁਲਾਇਆ ਗਿਆ ਸੀ । ਦੋਵੇਂ ਪੀੜਤ ਕੇਵਿਨ ਅਲਾਰਾਜ ਅਤੇ ਜੀਵਨ ਜੌਹਲ ਸੈਪਨ ਲੋਅਰ ਮੇਨਲੈਂਡ ਦੇ ਰਹਿਣ ਵਾਲੇ ਸਨ । ਦੋਵਾਂ ‘ਤੇ ਕਈ ਕੇਸ ਦਰਜ ਹਨ। ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਡੇਵਿਡ ਲੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਕਤਲ ਕੀਤੇ ਗਏ ਹਨ ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਅਪਰਾਧੀ ਖਤਰਨਾਕ ਹਨ। ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਗੈਂਗਸਟਰ ਜੀਵਨ ਸੈਪਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਇੱਕ ਦੋਸਤ ਕੇਵਨ ਅਲਾਰਾਜ ਦੀ ਵੀ ਲਾਸ਼ ਬਰਾਮਦ ਹੋਈ ਹੈ। ਜਦ ਕਿ ਛੋਟੀ ਉਮਰ ਦੇ ਜੀਵਨ ਸੈਪਨ ਤੇ ਲੁੱਟਾਂ ਖੋਹਾਂ, ਨਾਜਾਇਜ਼ ਹਥਿਆਰ ਰੱਖਣ ਅਤੇ ਕਈ ਵਹੀਕਲਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਦਰਜ ਹਨ । ਜ਼ਿਕਰਯੋਗ ਹੈ ਕਿ ਜੀਵਨ ਖ਼ਿਲਾਫ਼ ਪਹਿਲਾ ਮਾਮਲਾ 11 ਦਸੰਬਰ 2018 ਵਿਚ ਦਰਜ ਹੋਇਆ ਸੀ ਜਦੋਂ ਉਹ 18 ਸਾਲ ਦਾ ਸੀ। ਉਸਨੇ ਇੱਕ ਕਾਰ ਲੁੱਟੀ ਸੀ ਤੇ ਭੱਜਦੇ ਹੋਏ ਕਾਰ ਨੂੰ ਪੁਲਿਸ ਦੀ ਕਾਰ ਨਾਲ ਟਕਰਾ ਦਿੱਤਾ ਸੀ। ਇਸ ਤੋਂ ਇਲਾਵਾ ਉਸ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਮਾਮਲਾ ਵੀ ਦਰਜ ਹੈ।

Leave a Reply

Your email address will not be published.