ਕੈਨੇਡਾ: ਕਰੋੜਾਂ ਦੇ ਨਸ਼ਿਆਂ ਨਾਲ 9 ਪੰਜਾਬੀਆਂ ਸਮੇਤ 20 ਗ੍ਰਿਫ਼ਤਾਰ

Home » Blog » ਕੈਨੇਡਾ: ਕਰੋੜਾਂ ਦੇ ਨਸ਼ਿਆਂ ਨਾਲ 9 ਪੰਜਾਬੀਆਂ ਸਮੇਤ 20 ਗ੍ਰਿਫ਼ਤਾਰ
ਕੈਨੇਡਾ: ਕਰੋੜਾਂ ਦੇ ਨਸ਼ਿਆਂ ਨਾਲ 9 ਪੰਜਾਬੀਆਂ ਸਮੇਤ 20 ਗ੍ਰਿਫ਼ਤਾਰ

ਕੈਨੇਡਾ ਵਿੱਚ ਪੁਲੀਸ ਵੱਲੋਂ ਫੜੀ ਗਈ ਨਸ਼ਿਆਂ ਦੀ ਖੇਪ ਤੇ ਵਾਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਮੁਖੀ ਜੇਮਜ਼ ਰੈਮਰ।

ਕੈਨੇਡਾ ਪੁਲੀਸ ਦੀਆਂ ਕਈ ਸੂਬਾਈ ਤੇ ਕੇਂਦਰੀ ਟੀਮਾਂ ਨੇ ਸਾਂਝੇ ਤੌਰ ’ਤੇ ਛੇ ਮਹੀਨਿਆਂ ਤੱਕ ਪੈੜ ਨੱਪਣ ਤੋਂ ਬਾਅਦ ਦੇਸ਼ ਵਿੱਚ ਆਉਂਦੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਹੱਥ ਪਾ ਕੇ 6 ਕਰੋੜ ਡਾਲਰ ਤੋਂ ਵੱਧ ਕੀਮਤ ਦੇ ਨਸ਼ੇ ਅਤੇ 10 ਲੱਖ ਡਾਲਰ ਨਕਦੀ ਸਮੇਤ 9 ਪੰਜਾਬੀਆਂ ਸਣੇ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਸ਼ਾ ਤਸਕਰੀ ਦਾ ਮੁੱਢ ਸਰੀ ਦੇ ਰਹਿਣ ਵਾਲੇ ਜੈਸਨ ਹਾਲ (43) ਨੇ ਬੰਨ੍ਹਿਆ ਜੋ ਟਰੱਕਾਂ ਦੇ ਢਾਂਚੇ ਵਿੱਚ ਅਜਿਹੀਆਂ ਗੁਪਤ ਥਾਵਾਂ ਬਣਾ ਦਿੰਦਾ ਸੀ ਜਿਨ੍ਹਾਂ ਵਿਚ ਨਸ਼ਾ ਛੁਪਾ ਕੇ ਮਨੁੱਖੀ ਅੱਖ ਤਾਂ ਦੂਰ ਦੀ ਗੱਲ ਬਲਕਿ ਸਰਹੱਦਾਂ ’ਤੇ ਲੱਗੇ ਆਧੁਨਿਕ ਕੈਮਰਿਆਂ, ਸੈਂਸਰਾਂ ਤੇ ਖੋਜੀ ਕੁੱਤਿਆਂ ਦੀਆਂ ਅੱਖਾਂ ਵਿਚ ਵੀ ਘੱਟਾ ਪਾਇਆ ਜਾ ਸਕਦਾ ਸੀ। ਟਰੱਕਾਂ ਵਿਚ ਬਣਾਈਆਂ ਇਨ੍ਹਾਂ ਗੁਪਤ ਥਾਵਾਂ ਵਿੱਚ ਰੱਖ ਕੇ 100-100 ਕਿੱਲੋ ਨਸ਼ੀਲੇ ਪਦਾਰਥ ਰੱਖ ਕੇ ਤਸਕਰੀ ਕੀਤੀ ਜਾਂਦੀ ਸੀ। ਤਿੰਨ ਮਹੀਨੇ ਪਹਿਲਾਂ ਸਰੀ ’ਚੋਂ ਫੜੀ ਗਈ 10 ਕੁਇੰਟਲ ਅਫੀਮ ਤੋਂ ਬਾਅਦ ਇਹ ਹੁਣ ਤੱਕ ਦੀ ਦੇਸ਼ ਵਿੱਚ ਸਭ ਤੋਂ ਵੱਡੀ ਖੇਪ ਫੜੀ ਗਈ ਹੈ।

Leave a Reply

Your email address will not be published.