ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

Home » Blog » ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ
ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਐਡਮਿੰਟਨ / ਕੈਨੇਡਾ ਦੀ ਇੰਮੀਗ੍ਰੇਸ਼ਨ ਆਪਣੇ ਘਟਦੇ ਜਾ ਰਹੇ ਨਾਗਰਿਕੀ ਟੀਚੇ ਨੂੰ ਪੂਰਾ ਕਰਨ ਲਈ ਹਰ ਰੋਜ਼ ਵੱਡੇ ਐਲਾਨ ਕਰ ਰਹੀ ਹੈ ।

ਬੀਤੀ ਰਾਤ ਕੈਨੇਡਾ ਨੇ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਵਿਅਕਤੀਆਂ ਕੋਲ 3 ਤਰ੍ਹਾਂ ਦੀ ਤਕਨੀਕੀ ਸਿੱਖਿਆ ਹੈ ਜਾਂ ਉਹ ਇਨ੍ਹਾਂ ਕੰਮਾਂ ਵਿਚ ਜੁੜਨ ਲਈ ਕੈਨੇਡਾ ਆ ਰਹੇ ਹਨ ਹੁਣ ਉਨ੍ਹਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਪਵੇਗੀ ਤੇ ਉਨ੍ਹਾਂ ਦੇ ਕੰਮਾਂ ਦਾ ਜਾਇਜ਼ਾ ਤੇ ਤਜਰਬੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾਵੇਗੀ । ਇਸ ਦੇ ਨਾਲ ਹੀ ਇਸ ਸਿੱਖਿਆ ਜਾਂ ਕਿੱਤੇ ਨਾਲ ਸਬੰਧਿਤ ਵਿਅਕਤੀਆਂ ਨੂੰ ਹੁਣ 14 ਦਿਨ ਦੇ ਇਕਾਂਤਵਾਸ ਦੇ ਨਾਲ ਹੀ ਹੁਣ ਕਿਸੇ ਵੀ ਹੋਟਲ ਵਿਚ ਠਹਿਰਨ ਦੀ ਜ਼ਰੂਰਤ ਨਹੀਂ ਪਵੇਗੀ । ਉਨ੍ਹਾਂ ਦੱਸਿਆ ਕਿ ਮੈਡੀਕਲ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੋਵੇਗੀ ਤੇ ਉਨ੍ਹਾਂ ‘ਤੇ ਕਿਸੇ ਵੀ ਸ਼ਰਤ ਦੀ ਲਾਗੂ ਨਹੀਂ ਪਵੇਗੀ । ਦੂਜੇ ਵਰਗ ਵਿਚ ਉਨ੍ਹਾਂ ਟਰਾਂਸਪੋਰਟ ਨਾਲ ਜੁੜੇ ਲੋਕਾਂ ਲਈ ਸਹੂਲਤ ਦਿੱਤੀ ਹੈ, ਜਿਨ੍ਹਾਂ ਵਿਚ ਮੋਟਰ ਮਕੈਨਿਕ ਤੇ ਵੱਡੀਆਂ-ਵੱਡੀਆਂ ਮਸ਼ੀਨਰੀਆਂ ਦੇ ਮਾਹਿਰਾਂ ਨਾਲ ਸਬੰਧਿਤ ਹਨ । ਤੀਜੇ ਵਰਗ ਵਿਚ ਉਨ੍ਹਾਂ ਕਿਹਾ ਕਿ ਮਕਾਨ ਉਸਾਰੀ, ਪੁਲ ਉਸਾਰੀ ਜਾਂ ਵੱਡੀਆਂ-ਛੋਟੀਆਂ ਯੋਜਨਾਵਾਂ ਦਾ ਨਿਪੁੰਨ ਵਿਅਕਤੀ ਇਨ੍ਹਾਂ ਸ਼ਰਤਾਂ ਵਿਚ ਆਉਂਦੇ ਹਨ । ਜ਼ਿਕਰਯੋਗ ਹੈ ਕਿ ਇਨ੍ਹਾਂ ਮਾਹਿਰਾਂ ਨੂੰ ਕੈਨੇਡਾ ਸਰਕਾਰ ਨੇ ਇਕ ਵੱਡੀ ਰਾਹਤ ਦਿੱਤੀ ਹੈ ਤੇ ਉਹ ਹੁਣ ਸਰਕਾਰ ਵਲੋਂ ਦਿੱਤੇ ਕਿਸੇ ਵੀ ਸਕੋਰ ਵਿਚ ਨਹੀਂ ਆਉਂਦੇ ।

Leave a Reply

Your email address will not be published.