ਕੈਂਪਬੇਲ ਵਿਲਸਨ ਬਤੌਰ ਸੀ.ਈ.ਓ ਸੰਭਾਲਣਗੇ ਏਅਰ ਇੰਡੀਆ ਦੀ ਕਮਾਨ

ਕੈਂਪਬੇਲ ਵਿਲਸਨ ਬਤੌਰ ਸੀ.ਈ.ਓ ਸੰਭਾਲਣਗੇ ਏਅਰ ਇੰਡੀਆ ਦੀ ਕਮਾਨ

ਨਵੀਂ ਦਿੱਲੀ : ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਟਾਟਾ ਸੰਨਜ਼ ਦੀ ਏਅਰ ਇੰਡੀਆ ਲਈ ਸੀ.ਈ.ਓ. ਤੇ ਐੱਮ.ਡੀ. ਦੀ ਖੋਜ ਪੂਰੀ ਹੋ ਚੁੱਕੀ ਹੈ। ਕੰਪਨੀ ਨੇ ਕੈਂਪਬੇਲ ਵਿਲਸਨ ਨੂੰ ਏਅਰ ਇੰਡੀਆ ਦੇ ਸੀ.ਈ.ਓ. ਤੇ ਐੱਮ. ਡੀ. ਵਜੋਂ ਨਿਯੁਕਤ ਕੀਤਾ ਹੈ। ਅਜੇ ਤੱਕ ਵਿਲਸਨ ਸਟੂਟ ਦੇ ਸੀ.ਈ.ਓ. ਵਜੋਂ ਕੰਮ ਕਰ ਰਹੇ ਸਨ। ਸਕੂਟ ਸਿੰਗਾਪੁਰ ਏਅਰ ਲਾਈਨਸ ਦੀ ਪੂਰੀ ਮਲਕੀਅਤ ਵਾਲੀ ਇੱਕ ਘੱਟ ਲਾਗਤ ਵਾਲੀ ਸਹਾਇਕ ਕੰਪਨੀ ਹੈ।ਕੈਂਪਬੇਲ ਦੇ ਕੋਲ ਹਵਾਬਾਜ਼ੀ ਉਦਯੋਗ ਦਾ 26 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੇ ਪੂਰੀ ਸੇਵਾ ਤੇ ਬਜਟ ਏਅਰਲਾਈਨਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਏਅਰ ਇੰਡੀਆ ਦੀ ਕਮਾਨ ਸੰਭਾਲਣ ਲਈ ਕੈਂਪਬੇਲ ਨੇ ਸਕੂਟ ਦੇ ਸੀ.ਈ.ਓ. ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 2011 ਤੋਂ ਉਹ ਇਸ ਅਹੁਦੇ ਨੂੰ ਸੰਭਾਲ ਰਹੇ ਸਨ। ਟਾਟਾ ਗਰੁੱਪ ਨੇ 27 ਜਨਵਰੀ ਨੂੰ ਏਅਰ ਇੰਡੀਆ ਨੂੰ ਆਪਣੇ ਕੰਟਰੋਲ ਵਿੱਚ ਲਿਆ ਸੀ।

ਕੈਂਪਬੇਲ ਦੀ ਨਿਯੁਕਤੀ ਬਾਰੇ ਗੱਲ ਕਰਦਿਆਂ ਏਅਰ ਇੰਡੀਆ ਦੇ ਪ੍ਰਧਾਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਏਅਰ ਇੰਡੀਆ ਵਿੱਚ ਕੈਂਪਬੇਲ ਦਾ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਕੈਂਪਬੇਲ ਨੇ ਕਈ ਖੇਤਰਾਂ ਵਿੱਚ ਪ੍ਰਮੱਖ ਵੈਸ਼ਵਿਕ ਬਾਜ਼ਾਰਾਂ ਵਿੱਚ ਕੰਮ ਕੀਤਾ ਹੈ। ਏਅਰ ਇੰਡੀਆ ਨੂੰ ਏਸ਼ੀਆ ਵਿੱਚ ਏਅਰਲਾਈਨ ਬ੍ਰਾਂਡ ਬਣਾਉਣ ਵਿੱਚ ਉਨ੍ਹਾਂ ਦੇ ਤਜ਼ਰਬੇ ਦਾ ਫਾਇਦਾ ਕੰਪਨੀ ਨੂੰ ਮਿਲੇਗਾ।ਦੂਜੇ ਪਾਸੇ ਕੈਂਪਬੇਲ ਵਿਲਸਨ ਨੇ ਆਪਣੀ ਨਿਯੁਕਤੀ ‘ਤੇ ਕਿਹਾ ਕਿ ਮੰਨੀ-ਪ੍ਰਮੰਨੀ ਏਅਰ ਇੰਡੀਆ ਦੀ ਲੀਡਰਸ਼ਿਪ ਕਰਨ ਤੇ ਟਾਟਾ ਗਰੁੱਪ ਦਾ ਹਿੱਸਾ ਬਣਨ ਲਈ ਚੁਣਿਆ ਜਾਣਾ ਸਨਮਾਨ ਵਾਲੀ ਗੱਲ ਹੈ। ਏਅਰ ਇੰਡੀਆ ਦੁਨੀਆ ਦੀ ਸਰਵਸ੍ਰੇਸ਼ਠ ਏਅਰਲਾਈਨਾਂ ਵਿੱਚੋਂ ਇੱਕ ਬਣਨ ਲਈ ਇੱਕ ਰੋਮਾਂਚਕ ਯਾਤਰਾ ਦੇ ਸਿਖਰ ‘ਤੇ ਹੈ। ਇਹ ਇੱਕ ਵਧੀਆ ਗਾਹਕ ਤਜਰਬੇ ਨਾਲ ਵਿਸ਼ਵ ਪੱਧਰੀ ਪ੍ਰਾਡਕਟ ਤੇ ਸਰਵਿਸ ਮੁਹੱਈਆ ਕਰਵਾਉਂਦੀਦ ਹੈ। ਇਹ ਭਾਰਤੀ ਮਹਿਮਾਨਵਾਜ਼ੀ ਨੂੰ ਦਰਸਾਉਂਦੀ ਹੈ।

Leave a Reply

Your email address will not be published.