ਕੇਥੀ ਹੋਚੁਲ ਬਣੀ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ

Home » Blog » ਕੇਥੀ ਹੋਚੁਲ ਬਣੀ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ
ਕੇਥੀ ਹੋਚੁਲ ਬਣੀ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ

ਨਿਊਯਾਰਕ / ਕੇਥੀ ਹੋਚੁਲ (62) ਨੂੰ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਬਣਨ ਦਾ ਮਾਣ ਹਾਸਲ ਹੋਇਆ ਹੈ |

ਹੋਚੁਲ ਦਾ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਬਣਨਾ ਇਤਿਹਾਸਕ ਰਚਣ ਵਾਲਾ ਹੈ, ਕਿਉਂਕਿ ਇਥੇ ਰਾਜਨੀਤੀ ‘ਚ ਪੁਰਸ਼ਾਂ ਦਾ ਗਲਬਾ ਰਿਹਾ ਹੈ | ਪੱਛਮੀ ਨਿਊਯਾਰਕ ਤੋਂ ਡੈਮੋਕੇ੍ਰਟ ਕੇਥੀ ਹੋਚੁਲ ਨੂੰ ਰਾਜ ਦੇ ਮੁੱਖ ਜੱਜ ਜੇਨੇਟ ਡੀਫਿਉਰ ਨੇ ਸੰਖੇਪ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਾਈ | ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਉਮੋ ‘ਤੇ ਆਪਣੀਆਂ ਮਹਿਲਾ ਸਟਾਫ ਮੈਂਬਰਾਂ ਸਮੇਤ ਤਕਰੀਬਨ 11 ਔਰਤਾਂ ਨੇ ਜਿਣਸੀ ਸੋਸ਼ਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਕੇਥੀ ਹੋਚੁਲ ਨੇ ਇਹ ਅਹੁਦਾ ਸੰਭਾਲਿਆ ਹੈ |

ਬਰਤਾਨੀਆ ‘ਚ ਕੋਵਿਡ ਤੋਂ ਬਚਾਅ ਲਈ ਸੈਲਾਨੀਆਂ ਲਈ ਹਦਾਇਤਾਂ ਜਾਰੀ ਲੈਸਟਰ / ਬਰਤਾਨੀਆ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਿਹਤ ਤੇ ਸਮਾਜ ਭਲਾਈ ਮਹਿਕਮੇ ਵਲੋਂ ਯਤਨ ਜਾਰੀ ਹਨ | ਮੁਲਕ ‘ਚ ਕੋਵਿਡ-19 ਦੇ ਮੁੜ ਸਿਰ ਚੁੱਕਣ ਦੇ ਖਤਰੇ ਨੂੰ ਵੇਖਦਿਆਂ ਟੂਰਿਜ਼ਮ ਬੋਰਡ ਨੇ ਸੈਲਾਨੀਆਂ ਨੂੰ ਕਿਹਾ ਕਿ ਉਹ ਚੌਕਸੀ ਰੱਖਣ ਅਤੇ ਅਗਾਊਾ ਕੋਈ ਵੀ ਯਾਤਰਾ ਨਾ ਬਣਾਉਣ | ਜ਼ਿਕਰਯੋਗ ਹੈ ਕਿ ਦੱਖਣ-ਪੱਛਮੀ ਇਲਾਕਿਆਂ ਡੇਵਾਨ ਤੇ ਕੌਰਨਵਾਲ ‘ਚ ਕੋਵਿਡ ਦੇ ਤਾਜਾ 19 ਮਾਮਲੇ ਸਾਹਮਣੇ ਆਏ ਹਨ | ਤਾਜਾ ਅੰਕੜਿਆਂ ਮੁਤਾਬਿਕ ਕੌਰਨਵਾਲ ਅਤੇ ਨੇੜਲੇ ਇਲਾਕੇ ‘ਚ 717 ਕੇਸ ਪਾਜ਼ੀਟਿਵ ਪਾਏ ਗਏ ਹਨ |

Leave a Reply

Your email address will not be published.