ਕੁੜੀ ਖਾਤਰ ਹੋਇਆ ਝਗੜਾ, ਜਿਗਰੀ ਦੋਸਤਾਂ ਨੇ ਇੱਕ-ਦੂਜੇ ਨੂੰ ਮਾਰੀ ਗੋਲੀ

ਕੁੜੀ ਖਾਤਰ ਹੋਇਆ ਝਗੜਾ, ਜਿਗਰੀ ਦੋਸਤਾਂ ਨੇ ਇੱਕ-ਦੂਜੇ ਨੂੰ ਮਾਰੀ ਗੋਲੀ

ਯਮੁਨਾਨਗਰ: ਸਾਲਾਂ ਤੋਂ ਗੂੜ੍ਹੇ ਦੋਸਤ ਰਹੇ ਦੋ ਨੌਜਵਾਨਾਂ ਦੀ ਦੋਸਤੀ ਉਸ ਸਮੇਂ ਨਫ਼ਰਤ ਅਤੇ ਦੁਸ਼ਮਣੀ ਵਿੱਚ ਬਦਲ ਗਈ, ਜਦੋਂ ਇੱਕ ਲੜਕੀ ਦੋਵਾਂ ਵਿਚਕਾਰ ਆ ਗਈ। ਲੜਕੀ ਨਾਲ ਦੋਸਤੀ ਨੂੰ ਲੈ ਕੇ ਦੋਵਾਂ ‘ਚ ਝਗੜਾ ਹੋਇਆ, ਫਿਰ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਸਤ ਨੇ ਆਪਣੇ ਜਿਗਰੀ ਦੋਸਤ ‘ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਵਿੱਚ 2 ਗੋਲੀਆਂ ਦੋਸਤ ਦੀ ਲੱਤ ਵਿੱਚ ਲੱਗੀਆਂ। ਪਰ ਖੁਸ਼ਕਿਸਮਤੀ ਨਾਲ ਉਸ ਦੀ ਜਾਨ ਬਚ ਗਈ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਦੋਵੇਂ ਦੋਸਤ ਪੰਚਕੂਲਾ ਤੋਂ ਵਾਪਸ ਆ ਰਹੇ ਸਨ ਕਿ ਪਿੰਡ ਲੰਡੋਰਾ ਦੇ ਮੋੜ ‘ਤੇ ਚਾਰ ਗੋਲੀਆਂ ਚਲਾਈਆਂ ਗਈਆਂ। ਪਿੰਡ ਲੰਡੋਰਾ ਵਿੱਚ ਕਸ਼ਮੀਰ ਸਿੰਘ ਅਤੇ ਸਿਮਰਨਜੀਤ ਸਿੰਘ ਕਈ ਸਾਲਾਂ ਤੋਂ ਦੋਸਤ ਸਨ। ਪਰ ਪੰਚਕੂਲਾ ਤੋਂ ਵਾਪਸ ਪਰਤਦੇ ਸਮੇਂ ਇੱਕ ਲੜਕੀ ਨੂੰ ਲੈ ਕੇ ਦੋ ਦੋਸਤਾਂ ਵਿੱਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਲੰਡੋਰਾ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਆਪਣੇ ਦੋਸਤ ਸਿਮਰਨਜੀਤ ਸਿੰਘ ‘ਤੇ ਇੱਕ-ਦੋ ਨਹੀਂ ਸਗੋਂ ਚਾਰ ਗੋਲੀਆਂ ਚਲਾਈਆਂ। ਸਿਮਰਨਜੀਤ ਸਿੰਘ ਦੀ ਲੱਤ ਵਿੱਚ 2 ਗੋਲੀਆਂ ਲੱਗੀਆਂ ਹਨ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਨੂੰ ਖਤਰੇ ਤੋਂ ਬਾਹਰ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕਸ਼ਮੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਸੀਨ ਆਫ ਕਰਾਈਮ ਟੀਮ ਨੂੰ ਬੁਲਾ ਕੇ ਫੋਰੈਂਸਿਕ ਜਾਂਚ ਕਰਵਾਈ ਗਈ। ਪੁਲਿਸ ਨੇ 307 ਅਤੇ ਅਸਲਾ ਐਕਟ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਜਗਦੀਸ਼ ਚੰਦਰ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਝਗੜਾ ਲੜਕੀ ਨੂੰ ਮੈਸੇਜ ਕਰਨ ਤੋਂ ਬਾਅਦ ਹੋਇਆ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਖਮੀ ਸਿਮਰਨਜੀਤ ਸਿੰਘ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

Leave a Reply

Your email address will not be published.