ਚੰਡੀਗੜ : ਪੰਜਾਬ ਪੁਲਿਸ ਵੱਲੋਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਹੁਣ ਕੁਮਾਰ ਤੇ ਲਾਂਬਾ ਦੇ ਹੱਕ ਵਿਚ ਉਤਰ ਆਈ ਹੈ। ਕਾਂਗਰਸ ਸੂਬਾ ਪ੍ਰਧਾਨ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਨੇ ਡੀਜੀਪੀ ਨੂੰ ਕੇਸ ਰੱਦ ਕਰਨ ਨੂੰ ਕਿਹਾ ਹੈ। ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕੁਮਾਰ ਤੇ ਲਾਂਬਾ ਨਾਲ ਰੋਪੜ ਥਾਣੇ ਵਿਚ ਜਾਣਗੇ।ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਕਿਹਾ ਕਿ ਇਹ ਕੇਸ ਰਾਜਨੀਤਕ ਹੈ, ਜੋ ਦਿੱਲੀ ਨਾਲ ਜੁੜਿਆ ਹੈ। ਇਸ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ। ਉਨ੍ਹਾਂ ਨੇ ਡੀਜੀਪੀ ਵੀਕੇ ਭਾਵਰਾ ਨੂੰ ਕਿਹਾ ਕਿ ਤੁਰੰਤ ਕੇਸ ਖਾਰਜ ਕਰਕੇ ਤੇ ਦਿੱਲੀ ਦੇ ਮਾਸਟਰ ਨੂੰ ਖੁਸ਼ ਕਰਨ ਲਈ ਕੇਸ ਦਰਜ ਕਰਨ ਵਾਲੇ ਅਫਸਰਾਂ ‘ਤੇ ਵੀ ਕਾਰਵਾਈ ਕਰੇ।
ਵੜਿੰਗ ਨੇ ਡੀਜੀਪੀ ਨੂੰ ਲਿਖੀ ਚਿਠੀ ਵਿਚ ਕਿਹਾ ਕਿ ਕੇਸ ‘ਚ ਸ਼ਿਕਾਇਤ ਕਰਨ ਵਾਲੇ ਦੀ ਪਛਾਣ ਦਾ ਪਤਾ ਨਹੀਂ ਹੈ। ਇਸ ਤੋਂ ਸਾਫ ਹੈ ਕਿ ਸਿਰਫ ਨਿੱਜੀ ਬਦਲਾਖੋਰੀ ਲਈ ਕੇਸ ਦਰਜ ਹੋਇਆ ਹੈ। ਇਨ੍ਹਾਂ ਦੋਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਸੀ। ਇਹ ਬਿਆਨ ਵੀ ਦਿੱਲੀ ਵਿਚ ਹੋਏ ਸਨ। ਇਸ ਵਿਚ ਕੋਈ ਅਪਰਾਧ ਵੀ ਨਹੀਂ ਹੋਇਆ ਹੈ। ਅਜਿਹੇ ਵਿਚ ਰੋਪੜ ‘ਚ ਕੇਸ ਦਰਜ ਕੀਤਾ ਜਾਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰਾਂ ਨੇ ਦਿੱਲੀ ਦੇ ਬੌਸ ਨੂੰ ਖੁਸ਼ ਕਰਨ ਲਈ ਇਹ ਕੇਸ ਦਰਜ ਕੀਤਾ, ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ।
Leave a Reply