ਕੁਤੁਬਮੀਨਾਰ ਨਹੀਂ ਇਹ ਸੂਰਜ ਸਤੰਭ ਹੈ!

ਕੁਤੁਬਮੀਨਾਰ ਨਹੀਂ ਇਹ ਸੂਰਜ ਸਤੰਭ ਹੈ!

ਨਵੀਂ ਦਿੱਲੀ। ਕੁਤੁਬਮੀਨਾਰ ਨੂੰ ਲੈ ਕੇ ਗਰਮਾ ਰਹੀ ਚਰਚਾ ਵਿਚਾਲੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸਾਬਕਾ ਖੇਤਰੀ ਡਾਇਰੈਕਟਰ ਧਰਮਵੀਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਇਹ ਕੁਤੁਬਮੀਨਾਰ ਨਹੀਂ, ਸਗੋਂ ਸੂਰਜ ਸਤੰਭ ਹੈ।

ਇਸ ਨੂੰ ਕੁਤੁਬਦੀਨ ਐਬਕ ਨੇ ਨਹੀਂ, ਰਾਜਾ ਚੰਦਰਗੁਪਤ ਵਿਕਰਮਾਦਿੱਤਿਆ ਨੇ ਖਗੋਲ ਵਿਗਿਆਨੀ ਵਰਾਹ ਮਿਹਿਰ ਦੀ ਦੇਖਰੇਖ ’ਚ ਕਰੀਬ 1700 ਸਾਲ ਪਹਿਲਾਂ ਪੰਜਵੀਂ ਸਦੀ ’ਚ ਬਣਵਾਇਆ ਸੀ। ਇਹ ਮੀਨਾਰ ਇਕ ਵੈਧਸ਼ਾਲਾ ਹੈ ਜਿਸ ’ਚ ਨਕਸ਼ਤਰਾਂ ਦੀ ਗਣਨਾ ਕੀਤੀ ਜਾਂਦੀ ਸੀ। 27 ਨਕਸ਼ਤਰਾਂ ਦੀ ਗਣਨਾ ਕਰਨ ਲਈ ਇਸ ਸਤੰਭ ’ਚ ਦੂਰਬੀਨ ਵਾਲੇ 27 ਸਥਾਨ ਹਨ। ਤੀਜੀ ਮੰਜ਼ਿਲ ’ਤੇ ਸੂਰਜ ਸਤੰਭ ਬਾਰੇ ਜ਼ਿਕਰ ਵੀ ਹੈ।ਧਰਮਵੀਰ ਸ਼ਰਮਾ ਨੇ ਏਐੱਸਆਈ ਦੇ ਦਿੱਲੀ ਮੰਡਲ ’ਚ ਤਿੰਨ ਵਾਰ ਨਿਗਰਾਨ ਪੁਰਾਤੱਤਵ ਵਿਗਿਆਨੀ ਰਹਿੰਦਿਆਂ ਕੁਤੁਬਮੀਨਾਰ ’ਚ ਕਈ ਵਾਰ ਸਾਂਭ-ਸੰਭਾਲ ਦਾ ਕੰਮ ਕਰਵਾਇਆ ਹੈ ਤੇ ਕਈ ਵਾਰ ਇਸ ਦੇ ਅੰਦਰ ਗਏ ਹਨ।

ਉਸ ਦੇਵਨਾਗਰੀ ਲਿਖਾਵਟ ਨੂੰ ਦੇਖਿਆ ਹੈ ਜਿਹਡ਼ੀ ਇਸ ਦੇ ਅੰਦਰਲੇ ਹਿੱਸਿਆਂ ’ਚ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੁਰਾਤੱਤਵ ਦੇ ਸਬੂਤਾਂ ਦੇ ਆਧਾਰ ’ਤੇ ਯਕੀਨੀ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਕੁਤੁਬਮੀਨਾਰ ਇਕ ਬਹੁਤ ਵੱਡੀ ਵੈਧਸ਼ਾਲਾ ਸੀ।ਹਿੰਦੂ ਮਹਾਸਭਾ ਤੇ ਯੂਨਾਈਟਿਡ ਹਿੰਦੂ ਫਰੰਟ ਸਮੇਤ ਕੁਝ ਹੋਰ ਹਿੰਦੂ ਸੰਗਠਨਾਂ ਨੇ ਪੁਰਾਣੀ ਦਿੱਲੀ ਸਥਿਤ ਜਾਮਾ ਮਸਜਿਦ ਦੇ ਮੰਦਰ ’ਤੇ ਬਣੇ ਹੋਣ ਦਾ ਦਾਅਵਾ ਕਰ ਕੇ ਉਸ ’ਤੇ ਦਾਅਵਾ ਪ੍ਰਗਟਾਇਆ ਹੈ। ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਦੂਜੇ ਧਡ਼ੇ ਦੇ ਮੁਖੀ ਚੱਕਰਪਾਣੀ ਨੇ ਕਿਹਾ ਕਿ ਇਸ ਮਸਜਿਦ ਦੇ ਹੇਠਾਂ ਔਰੰਗਜ਼ੇਬ ਨੇ ਦੇਵੀ-ਦੇਵਤਿਆਂ ਦੀਆਂ ਸੈਂਕਡ਼ੇ ਮੂਰਤੀਆਂ ਦਬਾ ਕੇ ਮਸਜਿਦ ਬਣਵਾਈ ਸੀ। ਉਹ ਇਸ ਮੁੱਦੇ ’ਤੇ ਕੋਰਟ ਦਾ ਦਰਵਾਜ਼ਾ ਵੀ ਖਡ਼ਕਾਉਣਗੇ। ਇਸੇ ਤਰ੍ਹਾਂ ਯੂਨਾਈਟਿਡ ਹਿੰਦੂ ਫਰੰਟ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਦਾਅਵਾ ਕੀਤਾ ਹੈ ਕਿ ਮਸਜਿਦ ਹੇਠਾਂ ਪਹਿਲਾਂ ਮੰਦਰ ਸਨ। ਮਸਜਿਦ ਨਿਰਮਾਣ ਦੌਰਾਨ ਦੇਵਤਿਆਂ ਦੀਆਂ ਮੂਰਤੀਆਂ ਦਬਾਈਆਂ ਗਈਆਂ ਹਨ। ਇਸ ਦਾ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published.