ਨਵੀਂ ਦਿੱਲੀ: ਭਾਰਤੀ ਸੰਸਦ ਦੇ ਬਰਾਬਰ ਇਥੇ ਜੰਤਰ-ਮੰਤਰ ‘ਤੇ ਚੱਲ ਰਹੀ ‘ਕਿਸਾਨ ਸੰਸਦ‘ ਨੇ ਮੋਦੀ ਸਰਕਾਰ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਹਨ।
ਦੇਸ਼ ਦੀਆਂ 14 ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਕਿਸਾਨਾਂ ਦੀਆਂ ਮੰਗਾਂ ਲਈ ਉਨ੍ਹਾਂ ਨੂੰ ਹਮਾਇਤ ਦੇਣ ਇਥੇ ਪਹੁੰਚ ਗਏ। ਇਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਮੰਚ ‘ਤੇ ਨਾ ਤਾਂ ਬਿਠਾਇਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਸਾਰੇ ਆਗੂ ਪਿੱਛੇ ਕੁਰਸੀਆਂ ‘ਤੇ ਬੈਠੇ ਰਹੇ। ਇਹ ਸਾਰੇ ਆਗੂ ਸੰਸਦ ਭਵਨ ਤੋਂ ਇਕ ਬੱਸ ਵਿਚ ਬੈਠ ਕੇ ਜੰਤਰ-ਮੰਤਰ ਪੁੱਜੇ ਸਨ ਜਿਥੇ ਉਨ੍ਹਾਂ ‘ਕਿਸਾਨ ਬਚਾਉ , ਭਾਰਤ ਬਚਾਉ ‘ ਦੇ ਨਾਅਰੇ ਵੀ ਲਾਏ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਅੰਦੋਲਨਕਾਰੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਇਥੇ ਆਏ ਹਨ ਅਤੇ ਕਾਲੇ ਕਾਨੂੰਨ ਹਰ ਹਾਲਤ ਵਿਚ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨਾਂ ਉਪਰ ਚਰਚਾ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਤੁਰਤ ਵਾਪਸ ਹੋਣ। ਸ੍ਰੀ ਗਾਂਧੀ ਨੇ ਕਿਹਾ,’’ਸਾਡੀ ਮਹਾਨ ਧਰਤ ਦੇ ਇਤਿਹਾਸ ਵਿਚ ਇਕ ਗੱਲ ਲਾਜ਼ਮੀ ਹੈ ਕਿ ਕਿਸਾਨਾਂ ਦੀ ਜ਼ੁਲਮ, ਵਿਤਕਰੇ ਅਤੇ ਜਬਰ ‘ਤੇ ਜਿੱਤ ਹੁੰਦੀ ਆਈ ਹੈ ਅਤੇ ਇਸ ਵਾਰ ਵੀ ਇਤਿਹਾਸ ਦੁਹਰਾਇਆ ਜਾਵੇਗਾ।
“ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਸਮੇਤ ਹੋਰ ਮੁੱਦੇ ਉਠਾਉਣ ਨਹੀਂ ਦਿੱਤੇ ਜਾ ਰਹੇ ਹਨ। ‘ਵਿਰੋਧੀ ਧਿਰ ਪੈਗਾਸਸ ‘ਤੇ ਚਰਚਾ ਚਾਹੁੰਦੀ ਹੈ ਪਰ ਸਰਕਾਰ ਚਰਚਾ ਦੀ ਆਗਿਆ ਨਹੀਂ ਦੇ ਰਹੀ ਹੈ।‘ ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਪੈਗਾਸਸ ਰਾਹੀਂ ਹਰ ਭਾਰਤੀ ਦੇ ਫੋਨ ‘ਚ ਦਾਖਲ ਹੋ ਗਏ ਹਨ। ਇਸ ਮੌਕੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੈ ਰਾਊਤ, ਐਨ.ਸੀ. ਦੇ ਹਸਨੈਨ ਮਸੂਦੀ, ਸੀ.ਪੀ.ਐਮ. ਦੇ ਇਮਲਾਰਾਮ ਕਰੀਮ, ਸੀ.ਪੀ.ਆਈ. ਦੇ ਬਿਨੌਏ ਵਿਸ਼ਵਮ, ਆਰ.ਐਸ.ਪੀ. ਦੇ ਐਨ.ਕੇ ਪ੍ਰੇਮਚੰਦਰਨ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਡੀ.ਐਮ.ਕੇ. ਦੇ ਟੀ ਸ਼ਿਵਾ ਆਦਿ ਵੀ ਮੌਜੂਦ ਸਨ। ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ, ਮਲਿਕਾਰਜੁਨ ਖੜਗੇ, ਗੌਰਵ ਗੋਗੋਈ, ਸੀਨੀਅਰ ਤਰਜਮਾਨ ਰਣਦੀਪ ਸੁਰਜੇਵਾਲਾ ਅਤੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੀ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਵਿਚ ਸ਼ਾਮਲ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਮਸਲਿਆਂ ਬਾਰੇ ਪਾਰਲੀਮੈਂਟ ਸੈਸ਼ਨ ਦੇ ਸਮਾਨਾਂਤਰ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ‘ਕਿਸਾਨ ਸੰਸਦਚਲਾਈ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ
ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਨੇ ‘ਕਿਸਾਨ ਸੰਸਦਵਿਚ ਭਾਗ ਲਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਫਦ ਵਿਚ ਡਾ. ਜੋਗਾ ਸਿੰਘ, ਮੱਖਣ ਕੁਹਾੜ, ਜਸਪਾਲ ਮਾਨਖੇੜਾ, ਪ੍ਰੋ. ਸੁਰਜੀਤ ਜੱਜ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸੁਲੱਖਣ ਸਰਹੱਦੀ ਸ਼ਾਮਲ ਸਨ। ‘ਕਿਸਾਨ ਸੰਸਦ
ਵਿਚ ਵਿਚਾਰ-ਚਰਚਾ ਦਾ ਵਿਸ਼ਾ ‘ਘੱਟੋ-ਘੱਟ ਸਮਰਥਨ ਮੁੱਲਸੀ। ਦਰਸ਼ਨ ਬੁੱਟਰ ਨੇ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ
ਤੇ ਖਰੀਦ ਦੀ ਮੰਗ ਦੀ ਹਮਾਇਤ ਕਰਦੀ ਹੈ।