ਕਿਸਾਨਾਂ ਲਈ ਚਿੰਤਤ ਹੋ ਤਾਂ ਸੰਸਦ ਚੱਲਣ ਦਿਓ-ਤੋਮਰ

Home » Blog » ਕਿਸਾਨਾਂ ਲਈ ਚਿੰਤਤ ਹੋ ਤਾਂ ਸੰਸਦ ਚੱਲਣ ਦਿਓ-ਤੋਮਰ
ਕਿਸਾਨਾਂ ਲਈ ਚਿੰਤਤ ਹੋ ਤਾਂ ਸੰਸਦ ਚੱਲਣ ਦਿਓ-ਤੋਮਰ

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਹੀ ਕਿਸਾਨਾਂ ਲਈ ਚਿੰਤਤ ਹਨ ਤਾਂ ਸਦਨ ਦੀ ਕਾਰਵਾਈ ‘ਚ ਵਿਘਨ ਨਾ ਪਾਉਣ |

ਉਨ੍ਹਾਂ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਪ੍ਰਸ਼ਨ ਕਾਲ ਦੌਰਾਨ ਉਹ ਕਿਸਾਨ ਬੀਮਾ ਯੋਜਨਾ ਨਾਲ ਸਬੰਧਿਤ ਇਕ ਪੂਰਕ ਪ੍ਰਸ਼ਨ ਦਾ ਜਵਾਬ ਦੇ ਰਹੇ ਸਨ ਤਾਂ ਇਸੇ ਦੌਰਾਨ ਵਿਰੋਧੀ ਧਿਰਾਂ ਪੈਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸਦਨ ‘ਚ ਪ੍ਰਦਰਸ਼ਨ ਕਰ ਰਹੀਆਂ ਸਨ | ਇਸ ਮੌਕੇ ਤੋਮਰ ਨੇ ਕਿਹਾ ਕਿ ਇਥੇ ਕਿਸਾਨਾਂ ਨਾਲ ਸਬੰਧਿਤ 15 ਪ੍ਰਸ਼ਨ ਹਨ ਤੇ ਜੇਕਰ ਵਿਰੋਧੀ ਧਿਰਾਂ ਸੱਚਮੁੱਚ ਹੀ ਕਿਸਾਨਾਂ ਲਈ ਚਿੰਤਤ ਹਨ ਤਾਂ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣੀ ਚਾਹੀਦੀ ਹੈ |

Leave a Reply

Your email address will not be published.