ਕਿਵੇਂ ਹੋਈ ਕੋਰੋਨਾ ਵਾਇਰਸ ਦੀ ਪੈਦਾਇਸ਼? ਇਸਦੀ ਜਾਂਚ ਨੂੰ ਰੋਕਣ ਲਈ ਚੀਨ ਨੇ ਹੁਣ ਚੱਲੀ ਇਹ ਚਾਲ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੁਹਾਨ ਲੈਬ ਦੀ ਜ਼ਿੰਮੇਵਾਰੀ ਫ਼ੌਜ ਦੇ ਇਕ ਜਨਰਲ ਨੂੰ ਦੇ ਦਿੱਤੀ ਹੈ।

ਇਸ ਤੋਂ ਸਾਫ ਹੈ ਕਿ ਜਿਨਪਿੰਗ ਕੋਰੋਨਾ ਵਾਇਰਸ ਦੀ ਪੈਦਾਇਸ਼ ਤੇ ਇਨਫੈਕਸ਼ਨ ਦੇ ਤੇਜ਼ ਪ੍ਰਸਾਰ ਬਾਰੇ ਹੁਣ ਵੀ ਕੋਈ ਪਾਰਦਰਸ਼ਤਾ ਨਹੀਂ ਦਿਖਾਉਣਾ ਚਾਹੁੰਦੇ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਇਸ ਬਾਰੇ ਚੀਨ ਦੀ ਭਰਮਾਊ ਕਹਾਣੀ ਨੂੰ ਹੀ ਵਿਸਤਾਰ ਦੇਣ ਦੀ ਪੁਸ਼ਟੀ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਇਕ ਚੀਨੀ ਪੱਤਰਕਾਰ ਨੂੰ ਲਾਕਡਾਊਨ ਬਾਰੇ ਲਿਖਣ ’ਤੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਇਕ ਫ਼ਰਜ਼ੀ ਸਵਿਸ ਵਾਇਰਲੋਲਾਜਿਸਟ ਨੂੁੰ ਵੀ ਜੇਲ੍ਹ ’ਚ ਸੁੱਟ ਦਿੱਤਾ ਗਿਆ ਸੀ। ਇਹ ਸੁਭਾਵਿਕ ਹੈ ਕਿ ਇਸ ਕੌਮਾਂਤਰੀ ਮਹਾਮਾਰੀ ਤੋਂ ਪਰੇਸ਼ਾਨ ਪੂਰੀ ਦੁਨੀਆ ਇਸ ਮਾਮਲੇ ’ਚ ਚੀਨ ਦੀ ਜਾਂਚ ਚਾਹੁੰਦੀ ਹੈ। ਚੀਨ ਨੇ ਹਮੇਸ਼ਾ ਤੋਂ ਇਸ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਖ਼ਾਸ ਕਰ ਕੇ ਜਦੋਂ ਆਸਟ੍ਰੇਲੀਆ ਨੇ ਕੋਵਿਡ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਤਾਂ ਚੀਨ ਨੇ ਉਸ ਦੇ ਖ਼ਿਲਾਫ਼ ਟ੍ਰੇਡ ਵਾਰ ਸ਼ੁਰੂ ਕਰ ਦਿੱਤੀ।

ਵੁਹਾਨ ’ਚ ਕੋਵਿਡ-19 ਦੇ ਦੋ ਸਾਲ ਪੂਰੇ ਹੋ ਚੁੱਕੇ ਹਨ। ਇਸ ਲਈ ਉੱਥੇ ਕੋਵਿਡ-19 ਦੀ ਪੈਦਾਇਸ਼ ਬਾਰੇ ਠੋਸ ਤੱਥ ਹਾਸਲ ਕਰਨਾ ਸੌਖਾ ਨਹੀਂ ਹੈ। ਇਸ ਕੌਮਾਂਤਰੀ ਮਹਾਮਾਰੀ ਨਾਲ ਪੂਰੀ ਦੁਨੀਆ ’ਚ ਜਨ-ਧਨ ਦਾ ਭਾਰੀ ਨੁਕਸਾਨ ਹੋਇਆ ਹੈ। ਫਰਵਰੀ 2020 ’ਚ ਵੁਹਾਨ ਤੋਂ ਹੀ ਕੋਵਿਡ-19 ਇਨਫੈਕਸ਼ਨ ਪੂਰੀ ਦੁਨੀਆ ’ਚ ਫੈਲਿਆ ਸੀ।

Leave a Reply

Your email address will not be published. Required fields are marked *