ਕਾਹਨੂੰਵਾਨ ਵਿੱਚ ਕਿਸਾਨਾਂ ਨੇ ਮਾਝਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕੱਢਿਆ ਫ਼ਤਿਹ ਮਾਰਚ

Home » Blog » ਕਾਹਨੂੰਵਾਨ ਵਿੱਚ ਕਿਸਾਨਾਂ ਨੇ ਮਾਝਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕੱਢਿਆ ਫ਼ਤਿਹ ਮਾਰਚ
ਕਾਹਨੂੰਵਾਨ ਵਿੱਚ ਕਿਸਾਨਾਂ ਨੇ ਮਾਝਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕੱਢਿਆ ਫ਼ਤਿਹ ਮਾਰਚ

ਦੁਕਾਨਦਾਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਨਿੱਘਾ ਸਵਾਗਤ

ਕਾਹਨੂੰਵਾਨ, 18 ਦਸੰਬਰ: ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਹਲਕੇ ਦੇ ਕਿਸਾਨਾਂ ਨੇ ਸਥਾਨਕ ਕਸਬੇ ਵਿੱਚ ਫ਼ਤਿਹ ਮਾਰਚ ਕੱਢਿਆ ਗਿਆ। ਇਸ ਮੌਕੇ ਹਲਕੇ ਵਿੱਚ ਕੰਮ ਕਰਦੀ ਸੰਯੁਕਤ ਮੋਰਚੇ ਵਿੱਚ ਸ਼ਾਮਲ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਫ਼ਤਿਹ ਮਾਰਚ ਕੱਢਿਆ ਗਿਆ। ਇਸ ਮੌਕੇ ਕਸਬੇ ਅੰਦਰ ਵੱਖ ਵੱਖ ਥਾਂਵਾਂ ਤੇ ਦੁਕਾਨਦਾਰਾਂ ਅਤੇ ਕਸਬੇ ਦੇ ਲੋਕਾਂ ਨੇ ਦਿੱਲੀ ਤੋਂ ਵਾਪਸ ਆਏ ਆਗੂਆਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਿਸਾਨ ਮਾਰਚ ਦੇ ਸਵਾਗਤ ਲਈ ਵੱਖ ਵੱਖ ਬਜ਼ਾਰਾਂ ਵਿੱਚ ਚਾਹ ਪਕੌੜਿਆਂ ਤੇ ਲੱਡੂਆਂ ਦੇ ਲੰਗਰ ਲਗਾਏ ਗਏ।

ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਲਕੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਂਦੇ ਫ਼ੈਸਲਿਆਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੂਝਵਾਨ ਕਿਸਾਨ ਆਗੂਆਂ ਤੋਂ ਅਗਵਾਈ ਲੈ ਕੇ ਅੱਗੇ ਵਧਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਇਕਾਈ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਮਨੋਹਰ ਸਿੰਘ, ਜਸਵਿੰਦਰ ਸਿੰਘ ਕਥਾਵਾਚਕ, ਗੁਰਨਾਮ ਸਿੰਘ, ਮੰਗਾਂ ਸਿੰਘ, ਬਲਵੰਤ ਸਿੰਘ, ਮਨਮੋਹ ਸਿੰਘ, ਸਤਜੀਤ ਸਿੰਘ ਬਾਜਵਾ, ਜਨਕ ਰਾਜ, ਐਮ. ਪੀ. ਸਿੰਘ, ਜਸਬੀਰ ਸਿੰਘ ਜੱਸ, ਵਿਨੋਦ, ਸਤਨਾਮ ਸਿੰਘ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published.