ਕਾਮੇਡੀ ਤੇ ਡਰਾਮੇ ਦੇ ਤੜਕੇ ਨਾਲ ਭਰਭੁਰ ਹੋਵੇਗੀ “ਹਨੀਮੂਨ”

Home » Blog » ਕਾਮੇਡੀ ਤੇ ਡਰਾਮੇ ਦੇ ਤੜਕੇ ਨਾਲ ਭਰਭੁਰ ਹੋਵੇਗੀ “ਹਨੀਮੂਨ”
ਕਾਮੇਡੀ ਤੇ ਡਰਾਮੇ ਦੇ ਤੜਕੇ ਨਾਲ ਭਰਭੁਰ ਹੋਵੇਗੀ “ਹਨੀਮੂਨ”

ਟੈਲੀਵਿਜ਼ਨ ’ਚ ਆਪਣੀ ਇਕ ਅਲੱਗ ਥਾਂ ਬਣਾਉਣ ਤੋਂ ਬਾਅਦ ਹੁਣ ਜਲਦ ਹੀ ਜੈਸਮੀਨ ਭਸੀਨ ਨੇ ਪੰਜਾਬੀ ਫਿਲਮਾਂ ਦਾ ਰੁਖ਼ ਕਰ ਲਿਆ ਹੈ।

ਬਿੱਗ ਬੌਸ 14 ’ਚ ਨਜ਼ਰ ਆ ਚੁੱਕੀ ਜੈਸਮੀਨ ਭਸੀਨ ਨੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਈ ਪੰਜਾਬੀ ਗਾਣਿਆਂ ’ਚ ਕੰਮ ਕੀਤਾ, ਜਿਸਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਹੁਣ ਜਲਦ ਹੀ ਵੱਡੇ ਪਰਦੇ ’ਤੇ ਜੈਸਮੀਨ ਭਸੀਨ ਦੀ ਜੋੜੀ ਪੰਜਾਬ ਦੇ ਸੁਪਰਸਟਾਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਉਣ ਵਾਲੀ ਹੈ। ਜੈਸਮੀਨ ਭਸੀਨ ਅਤੇ ਗਿੱਪੀ ਫਿਲਮ ‘ਹਨੀਮੂਨ’ ’ਚ ਕੰਮ ਕਰ ਰਹੇ ਹਨ। ਜਿਸਦੀ ਸ਼ੂਟਿੰਗ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਦੋਵੇਂ ਫਿਲਮ ਦੇ ਕਲੈਪ ਬੋਰਡ ਦੇ ਨਾਲ ਫਿਲਮ ਦੇ ਮਹੂਰਤ ਸ਼ਾਰਟ ’ਤੇ ਪੋਜ਼ ਦਿੰਦੇ ਨਜ਼ਰ ਆਏ।

ਕਾਮੇਡੀ ਡਰਾਮਾ ਹੈ ਜੈਸਮੀਨ ਦੀ ਅਗਲੀ ਫਿਲਮ

ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਹਨੀਮੂਨ’ ਇਕ ਕਾਮੇਡੀ ਡਰਾਮਾ ਹੋਵੇਗੀ। ਜੈਸਮੀਨ ਨੇ ਸ਼ੂਟ ਦੇ ਸੈੱਟ ਤੋਂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਭਸੀਨ ਨੇ ਕੈਪਸ਼ਨ ‘ਚ ਲਿਖਿਆ, ‘ਇੱਕ ਨਵੇਂ ਸਫਰ ਦੀ ਸ਼ੁਰੂਆਤ। ਗਿੱਪੀ ਗਰੇਵਾਲ ਅਤੇ ਮੈਂ ਬਹੁਤ ਜਲਦੀ ਫਿਲਮ ਹਨੀਮੂਨ ਨਾਲ ਤੁਹਾਨੂੰ ਗੁਦਗੁਦਾਉਣ ਲਈ ਤਿਆਰ ਹਾਂ।’ ਅਮਰਪ੍ਰੀਤ ਛਾਬੜਾ ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਸਟਾਰਰ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਹੱਥਾਂ ‘ਚ ਚੂੜਾ ਪਾਈ ਨਜ਼ਰ ਆਈ ਜੈਸਮੀਨ ਭਸੀਨ

ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਭਸੀਨ ਨੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਰੰਗ ਦਾ ਸਵੈਟਰ ਪਾਈ ਨਜ਼ਰ ਆ ਰਹੀ ਹੈ। ਹੱਥਾਂ ‘ਚ ਚੂੜਾ ਪਾ ਕੇ ਅਤੇ ਵਾਲਾਂ ‘ਤੇ ਬ੍ਰੇਡਿੰਗ ਕਰਦੀ ਜੈਸਮੀਨ ਭਸੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀ ਨਵੀਂ ਫਿਲਮ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹੋ ਗਏ ਹਨ। ਇਹ ਇੱਕ ਪੰਜਾਬੀ ਰੋਮ-ਕਾਮ ਫਿਲਮ ਹੈ। ਹਰਮਨ ਬਵੇਜਾ, ਵਿੱਕੀ ਬਾਹਰੀ ਨੇ ਵੀ ਫਿਲਮ ਦੇ ਸੈੱਟ ਤੋਂ ਇੱਕ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਲੈਪ ਬੋਰਡ ਫੜੇ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ‘ਚ ਹੋ ਰਹੀ ਹੈ।

Leave a Reply

Your email address will not be published.