ਕਾਬੁਲ ‘ਚ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਹਮਲਾ-8 ਮੌਤਾਂ

Home » Blog » ਕਾਬੁਲ ‘ਚ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਹਮਲਾ-8 ਮੌਤਾਂ
ਕਾਬੁਲ ‘ਚ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਹਮਲਾ-8 ਮੌਤਾਂ

ਅੰਮ੍ਤਿਸਰ / ਤਾਲਿਬਾਨ ਨਾਲ ਚੱਲ ਰਹੇ ਸੰਘਰਸ਼ ਦੇ ਵਿਚਕਾਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾਹ ਮੁਹੰਮਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ |

ਹਾਲਾਂਕਿ ਇਸ ਹਮਲੇ ‘ਚ ਰੱਖਿਆ ਮੰਤਰੀ ਸੁਰੱਖਿਅਤ ਬਚ ਗਏ ਹਨ | ਅਫਸਰਾਨ ਨੇ ਅੱਜ ਇਥੇ ਦੱਸਿਆ ਕਿ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਧਮਾਕੇ ਤੋਂ ਬਾਅਦ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ ਅਤੇ ਅਣਜਾਣ ਲੋਕਾਂ ਵਲੋਂ ਰੱਖਿਆ ਮੰਤਰੀ ਦੇ ਘਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਜਿਸ ਖੇਤਰ ‘ਚ ਧਮਾਕਾ ਹੋਇਆ ਹੈ ਉਹ ਗ੍ਰੀਨ ਜ਼ੋਨ ‘ਚ ਆਉਂਦਾ ਹੈ ਅਤੇ ਇਹ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ | ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਧਮਾਕਾ ਪਾਸ਼ ਖੇਤਰ ਸ਼ੇਰਪੁਰ ‘ਚ ਹੋਇਆ | ਜਿੱਥੇ ਬਹੁਤ ਸਾਰੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਘਰ ਹਨ | ਕਾਰਜਕਾਰੀ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਮੁਹੰਮਦੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਾਬੁਲ ਬੰਬ ਧਮਾਕੇ ਤੋਂ ਬਾਅਦ ਸੁਰੱਖਿਅਤ ਹੈ |

Leave a Reply

Your email address will not be published.