ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 13 ਦੀ ਮੌਤ ਤੇ ਕਈ ਜ਼ਖਮੀ

Home » Blog » ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 13 ਦੀ ਮੌਤ ਤੇ ਕਈ ਜ਼ਖਮੀ
ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 13 ਦੀ ਮੌਤ ਤੇ ਕਈ ਜ਼ਖਮੀ

ਕੈਨੇਡਾ ਕਾਬੁਲ-ਅਫਗਾਨਿਸਤਾਨ ‘ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।

ਇਸ ਦਰਮਿਆਨ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਣ ਦੀ ਖ਼ਬਰ ਹੈ। ਦੱਸ ਦਈਏ ਕਿ ਇਸ ਦੌਰਾਨ 2 ਧਮਾਕੇ ਹੋਏ। ਪਹਿਲਾਂ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ ‘ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਇਸ ‘ਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅਮਰੀਕੀ ਰੱਖਿਆ ਮੰਤਰਾਲਾ ਨੇ ਵੀ ਕਾਬੁਲ ਏਅਰਪੋਰਟ ਦੇ ਗੇਟ ਦੇ ਬਾਹਰ ਹੋਏ ਧਮਾਕੇ ਹੋਣ ਦੀ ਪੁਸ਼ਟ ਕੀਤੀ ਹੈ। ਅਮਰੀਕੀ ਰੱਖਿਆ ਮੰਤਰਾਲਾ ਦੇ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਕਾਬੁਲ ਏਅਰਪੋਰਟ ਦੇ ਗੇਟ ‘ਤੇ ਵੱਡਾ ਧਮਾਕਾ ਹੋਇਆ। ਅਜੇ ਤੱਕ ਮਰਨ ਵਾਲਿਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਗੇਟ ‘ਤੇ ਧਮਾਕੇ ਤੋਂ ਬਾਅਦ ਪੂਰੇ ਏਅਰਪੋਰਟ ਅਤੇ ਉਸ ਦੇ ਨੇੜਲ਼ੇ ਇਲਾਕਿਆਂ ‘ਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਇਕ ਥਾਂ ਤੋਂ ਦੂਜੀ ਥਾਂ ਭੱਜ ਰਹੇ ਹਨ।

ਇਸ ਨਾਲ ਕੁਝ ਦੇਰ ਪਹਿਲਾਂ ਹੀ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਇਟਲੀ ਦੇ ਇਕ ਫੌਜੀ ਜਹਾਜ਼ ‘ਤੇ ਫਾਈਰਿੰਗ ਕੀਤੀ ਗਈ ਸੀ। ਇਟਲੀ ਦੇ ਰੱਖਿਆ ਸੂਤਰਾਂ ਨੇ ਦੱਸਿਆ ਸੀ ਕਿ ਏਅਰਪੋਰਟ ਤੋਂ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਸੀ, ਉਸ ਤੋਂ ਬਾਅਦ ਉਸ ‘ਤੇ ਫਾਇੀਰੰਗ ਹੋਈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਸੀ ਕਿ ਫਾਈਰਿੰਗ ਅਤੇ ਉਸ ‘ਚ ਸਵਾਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਤਾਲਿਬਾਨ ਦਾ ਕਾਬੁਲ ‘ਤੇ ਕਬਜ਼ਾ ਜਮਾਉਣ ਤੋਂ ਬਾਅਦ ਅਮਰੀਕਾ, ਇਟਲੀ ਸਮੇਤ ਕਈ ਦੇਸ਼ ਆਪਣੇ ਅਤੇ ਉਥੇ ਦੇ ਨਾਗਰਿਕਾਂ ਨੂੰ ਕੱਢਣ ‘ਚ ਲੱਗੇ ਹੋਏ ਹਨ। ਇਸ ਦੇ ਲਈ ਫੌਜ ਦੇ ਜਹਾਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤ ਵੀ ਆਪਣੇ ਨਾਗਰਿਕਾਂ ਤੋਂ ਇਲਾਵਾ ਹਿੰਦੂ ਅਤੇ ਸਿੱਖ ਅਫਗਾਨ ਨਾਗਰਿਕਾਂ ਨੂੰ ਵੀ ਕੱਢਣ ‘ਚ ਲੱਗਿਆ ਹੋਇਆ ਹੈ। ਇਸ ਮਿਸ਼ਨ ਨੂੰ ‘ਦੇਵੀ ਸ਼ਕਤੀ’ ਨਾਂ ਦਿੱਤਾ ਗਿਆ ਹੈ।

Leave a Reply

Your email address will not be published.