ਕਾਂਗਰਸ ਨੂੰ ਵੱਡਾ ਝਟਕਾ, ਪ੍ਰਧਾਨ ਸਿੱਧੂ ਤੇ ਸੀ.ਐਮ ਚੰਨੀ ਸਣੇ ਦਿੱਗਜ ਮੰਤਰੀ ਹਾਰੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੇ ਹੂੰਝਾਫੇਰ ਜਿੱਤ ਹਾਸਿਲ ਕਰ ਲਈ ਹੈ।

ਹੁਣ ਤੱਕ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਨੇ 90 ਸੀਟਾਂ ‘ਤੇ ਲੀਡ ਬਣਾ ਲਈ ਹੈ। ਇਨ੍ਹਾਂ ਰੁਝਾਨਾਂ ਵਿੱਚ ਕਈ ਦਿਗੱਜ ਹਾਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਇਤਿਹਾਸ ਦਾ ਵੱਡਾ ਝਟਕਾ ਲੱਗਿਆ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਪ੍ਰਧਾਨ ਤੇ ਸੀ.ਐਮ ਸਣੇ ਬਹੁਤ ਸਾਰੇ ਦਿਗੱਜ ਮੰਤਰੀ ਹਾਰ ਗਏ ਹਨ। ਕਾਂਗਰਸ ਵੱਲੋਂ ਹਾਰ ਦਾ ਮੂੰਹ ਦੇਖਣ ਵਾਲੇ ਮੰਤਰੀਆਂ ਵਿੱਚ ਕਾਂਗਰਸ ਦੇ ਪ੍ਰਧਾਨ ਨਵੋਜਤ ਸਿੰਘ ਸਿੱਧੂ, ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ, ਰਾਜਕੁਮਾਰ ਵੇਰਕਾ, ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿਲਜੀਆਂ ਤੇ ਓਮ ਪ੍ਰਕਾਸ਼ ਸੋਨੀਨ ਸ਼ਾਮਿਲ ਹਨ।
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਚੋਣਾਂ ਨਤੀਜਿਆਂ ਚ ਆਪ 92, ਕਾਂਗਰਸ 18, ਭਾਜਪਾ 2 ਤੇ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ’ਤੇ ਜੀਤ ਹਾਸਿਲ ਕੀਤੀ ਹੈ।

Leave a Reply

Your email address will not be published. Required fields are marked *