ਕਾਂਗਰਸੀ ਐੱਮਪੀ ਮਨੀਸ਼ ਤਿਵਾੜੀ ਦਾ ਛਲਕਿਆ ਦਰਦ, ਬੋਲੇ- ਮੈਂ ਲੋਕ ਸਭਾ ਚੋਣਾਂ ਲੜੀਆਂ ਤਾਂ ਮੈਨੂੰ ਵੀ ‘ਭਈਆ’ ਕਿਹਾ ਗਿਆ

ਕਾਂਗਰਸੀ ਐੱਮਪੀ ਮਨੀਸ਼ ਤਿਵਾੜੀ ਦਾ ਛਲਕਿਆ ਦਰਦ, ਬੋਲੇ- ਮੈਂ ਲੋਕ ਸਭਾ ਚੋਣਾਂ ਲੜੀਆਂ ਤਾਂ ਮੈਨੂੰ ਵੀ ‘ਭਈਆ’ ਕਿਹਾ ਗਿਆ

ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਡ਼ੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਸਪੱਸ਼ਟੀਕਰਨ ਦੇ ਦਿੱਤਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਇਕ ਵਿਅਕਤੀ ਵਿਸ਼ੇਸ਼ ਵੱਲ ਸੀ।

ਕਦੇ-ਕਦੇ ਲਹਿਜ਼ੇ ’ਚ ਫ਼ਰਕ ਆ ਜਾਂਦਾ ਹੈ। ਜਦੋਂ ਮੈਂ ਪਹਿਲੀ ਵਾਰ ਲੁਧਿਆਣੇ ਚੋਣ ਲਡ਼ਨ ਲਈ ਗਿਆ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ ਇਹ ਭਈਆ ਕਿੱਥੋਂ ਆ ਗਿਆ ਯੂਪੀ ਦਾ, ਇਹਨੂੰ ਇੱਥੋਂ ਭਜਾਓ।’ ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ’ਚ ਚੋਣ ਲਡ਼ਨ ਵੇਲੇ ਵੀ ਭਈਆ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਪਰ ਇਹ ਕਹਿਣ ਦਾ ਲਹਿਜ਼ਾ ਮੰਦਭਾਗਾ ਹੈ।

ਕਿਸੇ ਵੀ ਸਿਆਸੀ ਪਾਰਟੀ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਭਾਰਤ ਦਾ ਸੰਵਿਧਾਨ ਹੈ, ਹਰ ਕਿਸੇ ਨੂੰ ਹੱਕ ਦਿੰਦਾ ਹੈ ਕਿ ਕੋਈ ਵੀ ਭਾਰਤੀ ਕਿਤੇ ਵੀ ਜਾ ਕੇ ਗੁਜ਼ਰ-ਬਸਰ ਕਰ ਸਕਦਾ ਹੈ। ਮੇਰੇ ਪਿਤਾ ਹਿੰਦੂ ਸਨ ਤੇ ਪੰਜਾਬ ਲਈ ਉਨ੍ਹਾਂ ਨੇ ਕੁਰਬਾਨੀ ਦਿੱਤੀ ਸੀ ਤੇ ਮੇਰੀ ਮਾਤਾ ਜੱਟ ਸਿੱਖ ਪਰਿਵਾਰ ਤੋਂ ਹੈ। ਪੰਜਾਬ ਦਾ ਦਿਲ ਬਹੁਤ ਖੁੱਲ੍ਹਾ ਹੈ। ਜਦੋਂ ਕੋਵਿਡ ਦੀ ਲਹਿਰ ਆਈ ਸੀ ਤਾਂ ਅਸੀਂ ਦੂਜੇ ਸੂਬਿਆਂ ਤੋਂ ਆਏ ਕੋਰੋਨਾ ਮਰੀਜ਼ਾਂ ਦਾ ਪੰਜਾਬ ’ਚ ਇਲਾਜ ਕੀਤਾ।ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਅੰਮ੍ਰਿਤਸਰ ਸੈਂਟਰਲ, ਮੋਗਾ ਅਤੇ ਨੰਗਲ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਯੂਪੀ-ਬਿਹਾਰ ਦੇ ਲੋਕਾਂ ਦਾ ਅਪਮਾਨ ਕੀਤਾ ਹੈ।

Leave a Reply

Your email address will not be published.