ਕਸ਼ਮੀਰ ‘ਚ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਤਸਵੀਰ ਨੇ ਜਿੱਤਿਆ ਇੰਟਰਨੈਸ਼ਨਲ ਐਵਾਰਡ

ਕਸ਼ਮੀਰ : ਜੰਮੂ-ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਹਮੇਸ਼ਾ ਸਲਾਹਿਆ ਜਾਂਦਾ ਹੈ।

ਪਰ ਇਸ ਵਾਰ ਕਸ਼ਮੀਰ ਦੀ ਇੱਕ ਖਾਸ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਸ਼ਮੀਰ ਦੇ ਤੰਦੂਰ ‘ਤੇ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਫੋਟੋ ਨੇ ਇੱਕ ਫੂਡ ਨਾਲ ਜੁੜੇ ਫੋਟੋ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ ਹੈ। ਫੋਟੋਗ੍ਰਾਫਰ ਦੇਵਦੱਤ ਚੱਕਰਵਰਤੀ ਨੇ ਧੂੰਏਂ ਦੇ ਵਿਚਕਾਰ ਤੰਦੂਰ ‘ਤੇ ਕਬਾਬ ਬਣਾਉਣ ਵਾਲੇ ਦੁਕਾਨਦਾਰ ਦੀ ਤਸਵੀਰ ਖਿੱਚੀ ਹੈ।

ਦੇਵਦੱਤ ਨੂੰ ਸਟ੍ਰੀਟ ਫੂਡ ਵਿਕਰੇਤਾ ਦੀ ਇਸ ਤਸਵੀਰ ਲਈ ਪਿੰਕ ਲੇਡੀ ਫ਼ੂਡ ਫੋਟੋਗ੍ਰਾਫਰ ਓਫ ਦੀ ਈਯਰ ਐਵਾਰਡ ਮਿਲਿਆ ਹੈ। ਇਹ ਤਸਵੀਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਲਈ ਗਈ ਹੈ। ਦੇਵਦੱਤ ਚੱਕਰਵਰਤੀ ਨੇ ਇਸ ਤਸਵੀਰ ਨੂੰ ਕਬਈਆਨਾ ਨਾਂ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਤਸਵੀਰ ਰਾਤ ਨੂੰ ਲਈ ਸੀ। ਇਹ ਤਸਵੀਰ ਉਸ ਜਗ੍ਹਾ ਦੀ ਹੈ ਜਿੱਥੇ ਕਾਫੀ ਭੀੜ ਰਹਿੰਦੀ ਹੈ।

Leave a Reply

Your email address will not be published. Required fields are marked *