ਕਸ਼ਮੀਰ ਵਾਦੀ ’ਚ ਮੁਕਾਬਲਿਆਂ ਦੌਰਾਨ 2 ਪਾਕਿਸਤਾਨੀਆਂ ਸਣੇ 6 ਅਤਿਵਾਦੀ ਹਲਾਕ, ਫੌਜ ਦਾ ਜਵਾਨ ਸ਼ਹੀਦ

Home » Blog » ਕਸ਼ਮੀਰ ਵਾਦੀ ’ਚ ਮੁਕਾਬਲਿਆਂ ਦੌਰਾਨ 2 ਪਾਕਿਸਤਾਨੀਆਂ ਸਣੇ 6 ਅਤਿਵਾਦੀ ਹਲਾਕ, ਫੌਜ ਦਾ ਜਵਾਨ ਸ਼ਹੀਦ
ਕਸ਼ਮੀਰ ਵਾਦੀ ’ਚ ਮੁਕਾਬਲਿਆਂ ਦੌਰਾਨ 2 ਪਾਕਿਸਤਾਨੀਆਂ ਸਣੇ 6 ਅਤਿਵਾਦੀ ਹਲਾਕ, ਫੌਜ ਦਾ ਜਵਾਨ ਸ਼ਹੀਦ

ਸ੍ਰੀਨਗਰ / ਕਸ਼ਮੀਰ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਛੇ ਅਤਿਵਾਦੀ ਮਾਰੇ ਗਏ।

ਸੂਤਰਾਂ ਮੁਤਾਬਕ ਮੁਕਾਬਲੇ ਵਿੱਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਤਿੰਨ ਜਵਾਨ ਤੇ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ॥ ਪੁਲੀਸ ਨੇ ਦੱਸਿਆ ਕਿ ਸਾਰੇ ਛੇ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਜੰਮੂ-ਕਸ਼ਮੀਰ ਪੁਲੀਸ ਨੇ ਇੰਸਪੈਕਟਰ ਜਨਰਲ ਆਫ਼ ਪੁਲੀਸ ਵਿਜੇ ਕੁਮਾਰ ਦੇ ਹਵਾਲੇ ਨਾਲ ਟਵੀਟ ਕੀਤਾ ਕਿ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਛੇ ਅੱਤਵਾਦੀ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਮਾਰੇ ਗਏ ਹਨ। ਮਾਰੇ ਗਏ ਅਤਿਵਾਦੀਆਂ ਵਿੱਚੋਂ ਚਾਰ ਦੀ ਪਛਾਣ ਹੁਣ ਤੱਕ 2 ਪਾਕਿਸਤਾਨੀ ਅਤੇ 2 ਅਤਿਵਾਦੀਆਂ ਵਜੋਂ ਹੋਈ ਹੈ। ਹੋਰ ਦੋ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਵੇਂ ਮੁਕਾਬਲੇ ਦੱਖਣੀ ਕਸ਼ਮੀਰ ਵਿੱਚ ਹੋਏ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸ਼ਾਹਬਾਦ ਡੂਰੂ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਇਕ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮਿਰਹਾਮਾ ਖੇਤਰ ਵਿੱਚ ਜੈਸ਼ ਦੇ ਤਿੰਨ ਹੋਰ ਅਤਿਵਾਦੀ ਮਾਰੇ ਗਏ।

Leave a Reply

Your email address will not be published.