ਕਸ਼ਮੀਰ ‘ਚ ਤਾਲਿਬਾਨ ਦੀ ਮਦਦ ਲਵੇਗਾ ਪਾਕਿ-ਨੀਲਮ ਸ਼ੇਖ

Home » Blog » ਕਸ਼ਮੀਰ ‘ਚ ਤਾਲਿਬਾਨ ਦੀ ਮਦਦ ਲਵੇਗਾ ਪਾਕਿ-ਨੀਲਮ ਸ਼ੇਖ
ਕਸ਼ਮੀਰ ‘ਚ ਤਾਲਿਬਾਨ ਦੀ ਮਦਦ ਲਵੇਗਾ ਪਾਕਿ-ਨੀਲਮ ਸ਼ੇਖ

ਅੰਮ੍ਤਿਸਰ / ਪਾਕਿਸਤਾਨ ਨੇ ਕਸ਼ਮੀਰ ‘ਚ ਭਾਰਤੀ ਫੌਜ ਦੇ ਮੁਕਾਬਲੇ ‘ਚ ਤਾਲਿਬਾਨ ਨੂੰ ਖੜ੍ਹਾ ਕਰਨ ਦੀ ਆਪਣੀ ਸਾਜਿਸ਼ ਦਾ ਜਨਤਕ ਤੌਰ ‘ਤੇ ਖੁਲਾਸਾ ਕੀਤਾ ਹੈ |

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੀ ਨੇਤਾ ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਹੈ ਕਿ ਪਾਕਿ ਸਰਕਾਰ ਕਸ਼ਮੀਰ ‘ਚ ਤਾਲਿਬਾਨ ਦੀ ਮਦਦ ਲੈਣ ਲਈ ਗੱਲਬਾਤ ਕਰ ਰਹੀ ਹੈ | ਇਕ ਪਾਕਿਸਤਾਨੀ ਟੀ. ਵੀ. ਨਿਊਜ਼ ‘ਚ ਡਿਬੇਟ (ਬਹਿਸ) ਦੌਰਾਨ ਉਕਤ ਪੀ. ਟੀ. ਆਈ. ਨੇਤਾ ਨੀਲਮ ਨੇ ਕਿਹਾ ਕਿ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਕਸ਼ਮੀਰ ‘ਚ ਪਾਕਿਸਤਾਨ ਨੂੰ ਆਪਣਾ ਪੂਰਾ ਸਹਿਯੋਗ ਦੇਵੇਗਾ |

ਸੀ.ਆਈ.ਏ. ਡਾਇਰੈਕਟਰ ਦੀ ਕਾਬੁਲ ‘ਚ ਤਾਲਿਬਾਨ ਨੇਤਾ ਬਰਾਦਰ ਨਾਲ ਮੁਲਾਕਾਤ ਅੰਮ੍ਤਿਸਰ / ਅਮਰੀਕੀ ਖੁਫ਼ੀਆ ਏਜੰਸੀ (ਸੀ. ਆਈ. ਏ.) ਦੇ ਡਾਇਰੈਕਟਰ ਵਿਲੀਅਮ ਬਰਨਜ਼ ਨੇ ਕਾਬੁਲ ਵਿਖੇ ਤਾਬਿਲਾਨ ਨੇਤਾ ਅਬਦੁਲ ਗਨੀ ਬਰਾਦਰ ਨਾਲ ਮੁਲਾਕਾਤ ਕੀਤੀ ਹੈ, ਇਹ ਦਾਅਵਾ ਇਕ ਅਮਰੀਕੀ ਅਖ਼ਬਾਰ ਵਲੋਂ ਕੀਤਾ ਗਿਆ ਹੈ | ਅਮਰੀਕਾ ਦੇ ਚੋਟੀ ਦੇ ਅਧਿਕਾਰੀ ਤੇ ਅਫਗਾਨਿਸਤਾਨ ‘ਚ ਤਾਲਿਬਾਨ ਦੇ ਸਭ ਤੋਂ ਵੱਡੇ ਨੇਤਾ ਦਰਮਿਆਨ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਜੋ ਬਾਈਡਨ ਪ੍ਰਸ਼ਾਸਨ ਕਾਬੁਲ ਹਵਾਈ ਅੱਡੇ ‘ਤੇ ਜਾਰੀ ਹੰਗਾਮੇ ਬਾਅਦ ਅਮਰੀਕੀ ਤੇ ਹੋਰ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਲੱਗਾ ਹੋਇਆ ਹੈ |

Leave a Reply

Your email address will not be published.