ਕਸ਼ਮੀਰੀ ਪੰਡਿਤਾਂ ਦੇ ਪਲਾਇਨ ‘ਤੇ ਫਾਰੂਕ ਬੋਲੇ, ‘ਜੇ ਮੈਂ ਜ਼ਿੰਮੇਵਾਰ ਨਿਕਲਿਆ ਤਾਂ ਕਿਤੇ ਵੀ ਫਾਂਸੀ ਚੜ੍ਹਾ ਦੇਣਾ

ਕਸ਼ਮੀਰੀ ਪੰਡਿਤਾਂ ਦੇ ਮੁੱਦੇ ‘ਤੇ ਬਣੀ ਫਿਲਮ ਕਸ਼ਮੀਰ ਫਾਈਲਸ ਇਨ੍ਹੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ‘ਚ ਹੈ।

ਨੈਸ਼ਨਲ ਕਾਨਫਰੰਸ ਲੀਡਰ ਫਾਰੂਕ ਅਬਦੁੱਲਾ ਨੇ ਇਸ ਮੁੱਦੇ ‘ਤੇ ਆਪਣਾ ਬਿਆਨ ਦਿੱਤਾ ਹੈ। ਫਾਰੂਕ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦੀ ਵਜ੍ਹਾ ਉਦੋਂ ਦਿੱਲੀ ‘ਚ ਬੈਠੀ ਸਰਕਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਇਸ ਪਲਾਇਨ ਦੇ ਜ਼ਿੰਮੇਵਾਰ ਨਿਕਲਦੇ ਹਨ ਤਾਂ ਜਿਥੇ ਚਾਹੇ ਉਨ੍ਹਾਂ ਨੂੰ ਫਾਂਸੀ ਚੜ੍ਹਾ ਦੇਣ।

ਫਾਰੂਕ ਅਬਦੁੱਲਾ ਨੇ ਕਿਹਾ ਕਿ ਹਰ ਕਸ਼ਮੀਰੀ ਚਾਹੁੰਦਾ ਹੈ ਕਿ ਕਸ਼ਮੀਰੀ ਪੰਡਿਤ ਪਰਤਣ। 1990 ਵਿਚ ਜੋ ਹੋਇਆ ਉਹ ਸਾਜਿਸ਼ ਸੀ। ਕਸ਼ਮੀਰੀ ਪੰਡਿਤਾਂ ਨੂੰ ਸਾਜਿਸ਼ ਤਹਿਤ ਭਜਾਇਆ ਗਿਆ। ਉਸ ਸਮੇਂ ਜੋ ਦਿੱਲੀ ਵਿਚ ਬੈਠੇ ਸਨ, ਉਹ ਇਸ ਲਈ ਜ਼ਿੰਮੇਵਾਰ ਹੈ। ਮੇਰਾ ਦਿਲ ਅੱਜ ਵੀ ਉਨ੍ਹਾਂ ਭਰਾਵਾਂ ਲਈ ਰੋ ਰਿਹਾ ਹੈ।ਕਸ਼ਮੀਰ ਫਾਈਲਸ ‘ਤੇ ਅਬਦੁੱਲਾ ਨੇ ਕਿਹਾ ਕਿ ਇਹ ਫਿਲਮ ਦਿਲ ਜੋੜ ਨਹੀਂ ਰਹੀ, ਤੋੜ ਰਹੀ ਹੈ। ਇਸ ਅੱਗ ਨੂੰ ਅਸੀਂ ਬੁਝਾਵਾਂਗੇ ਨਹੀਂ ਤਾਂ ਇਹ ਸਾਰੇ ਦੇਸ਼ ਵਿਚ ਫੈਲ ਜਾਵੇਗੀ। ਮੈਂ ਵਜ਼ੀਰੇ ਆਜਮ ਨੂੰ ਕਹਾਂਗਾ ਕਿ ਮੇਹਰਬਾਨੀ ਕਰਕੇ ਅਜਿਹੀਆਂ ਚੀਜ਼ਾਂ ਨਾ ਕਰਨ ਜਿਸ ਨਾਲ ਮੁਲਕ ਵਿਚ ਅਜਿਹੀ ਸੂਰਤ ਬਣ ਜਾਵੇ ਜਿਵੇਂ ਹਿਟਲਰ ਦੇ ਜ਼ਮਾਨੇ ਵਿਚ ਜਰਮਨੀ ਦੀ ਬਣੀ ਸੀ।

ਫਾਰੂਕ ਨੇ ਅੱਗੇ ਕਿਹਾ ਕਿ 370 ਖਤਮ ਹੋਏ ਕਿੰਨ ਸਾਲ ਹੋਏ, ਕੀ ਅੱਤਵਾਦੀ ਖਤਮ ਹੋਇਆ। ਕੀ ਬੰਬ ਧਮਾਕੇ ਬੰਦ ਹੋਏ। ਤੁਹਾਡੀ ਆਪਣੀ ਫੌਜ ਇਥੇ ਹੈ, ਉਹ ਕਿਉਂ ਨਹੀਂ ਰੋਕ ਸਕੇ। ਜੰਮੂ-ਕਸ਼ਮੀਰ ਵਿਚ ਅਜੇ ਵੀ ਲੋਕਾਂ ਦੇ ਕਤਲ ਹੋ ਰਹੇ ਹਨ। ਇਥੇ ਅੱਜ ਵੀ ਕਸ਼ਮੀਰੀ ਪੰਡਿਤਾਂ ਦੇ 800 ਖਾਨਦਾਨ ਰਹਿ ਰਹੇ ਹਨ. ਕੀ ਕਿਸੇ ਨੇ ਉਨ੍ਹਾਂ ਨੂੰ ਹੱਥ ਲਗਾਇਆ।

Leave a Reply

Your email address will not be published. Required fields are marked *