ਕਰਜ਼ੇ ਦੀ ਦਲਦਲ ’ਚ ਫਸਿਆ ਪਾਕਿਸਤਾਨ, ਵਿਦੇਸ਼ੀ ਕਰਜ਼ 10.4 ਅਰਬ ਡਾਲਰ ਵਧਿਆ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਪਾਕਿਸਤਾਨ ਨੂੰ ਵੱਖ-ਵੱਖ ਵਸੀਲਿਆਂ ਤੋਂ ਕਰਜ਼ ਲੈਣ ਪ੍ਰਤੀ ਖ਼ਬਰਦਾਰ ਕੀਤਾ ਗਿਆ ਹੈ।

ਇਸ ਨਾਲ ਇਸ ਦੇਸ਼ ਦੇ ਸਾਹਮਣੇ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਤੇ ਆਰਥਿਕ ਚੁਣੌਤੀਆਂ ਖੜ੍ਹੀਆਂ ਹੋ ਜਾਣਗੀਆਂ। ਅਸਲ ’ਚ ਪਾਕਿਸਤਾਨ ਖ਼ੁਦ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਚਾਉਣ ਲਈ ਲਗਾਤਾਰ ਕਰਜ਼ੇ ਲੈ ਰਿਹਾ ਹੈ। ਪਾਕਿਸਤਾਨ ਨੇ ਪਿਛਲੇ ਛੇ ਮਹੀਨਿਆਂ ’ਚ 10.4 ਅਰਬ ਡਾਲਰ ਦਾ ਕਰਜ਼ ਲਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 78 ਫ਼ੀਸਦੀ ਵੱਧ ਸੀ।ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਜੇਕਰ ਇਸੇ ਤਰ੍ਹਾਂ ਵੱਖ-ਵੱਖ ਸਰੋਤਾਂ ਤੋਂ ਕਰਜ਼ ਲੈਂਦਾ ਰਿਹਾ ਤਾਂ ਉਸ ਨੂੰ ਵਿਕਾਸ ਲਈ ਮਿਲਣ ਵਾਲਾ ਕਰਜ਼ਾ ਘੱਟ ਹੁੰਦਾ ਜਾਵੇਗਾ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਪ੍ਰਕਾਸ਼ਿਤ ਨਿਵੇਸ਼ ਰਿਪੋਰਟ ਮੁਤਾਬਕ ਕੌਮਾਂਤਰੀ ਨਿਵੇਸ਼ਕਾਂ ਨਾਲ ਸਿਹਤ, ਸਿੱਖਿਆ, ਸਨਅਤੀ ਵਿਕਾਸ ਆਦਿ ਖੇਤਰਾਂ ’ਚ ਰਣਨੀਤਕ ਭਾਈਵਾਲੀ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਜਾ ਰਹੀਆਂ ਹਨ। 

ਪਾਕਿਸਤਾਨ ਲਗਾਤਾਰ ਵਧਦੇ ਚਾਲੂ ਖ਼ਾਤੇ ਦੇ ਅੰਸਤੁਲਨ ਨੂੰ ਦੂਰ ਕਰਨ ਤੇ ਸਥਿਰਤਾ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਆਰਥਿਕ ਮਾਮਲਿਆਂ ਦੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਜੁਲਾਈ-ਦਸੰਬਰ ਦੌਰਾਨ ਕੁਲ ਵਿਦੇਸ਼ੀ ਕਰਜ਼ਾ 9.3 ਅਰਬ ਡਾਲਰ ਰਿਹਾ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਨੂੰ ਵਿਦੇਸ਼ੀ ਪਾਕਿਸਤਾਨੀਆਂ ਤੋਂ ਨਵਾਂ ਪਾਕਿਸਤਾਨ ਸਰਟੀਫਿਕੇਟ ਜ਼ਰੀਏ 1.1 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਮਿਲਿਆ। ਮੀਡੀਆ ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਸੰਚਿਤ ਸਕਲ ਵਿਦੇਸ਼ੀ ਕਰਜ਼ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4.5 ਅਰਬ ਡਾਲਰ ਜਾਂ 78 ਫ਼ੀਸਦੀ ਵੱਧ ਸੀ। ਸਰਕਾਰ ਦਾ ਮੰਨਣਾ ਹੈ ਕਿ ਉਹ ਪੁਰਾਣੇ ਕਰਜ਼ੇ ਮੋੜਨ ਲਈ ਵਿਦੇਸ਼ੀ ਕਰਜ਼ ਲੈ ਰਹੀ ਹੈ।

Leave a Reply

Your email address will not be published. Required fields are marked *