Connect with us

ਸਿਹਤ

ਕਰੋਨਾ ਦੇ ਕਹਿਰ ‘ਚ ਮਦਦ ਲਈ ਦੁਨੀਆਂ ਭਰ ‘ਚ ਸਿੱਖਾਂ ਦੀ ਵਾਹ-ਵਾਹ

Published

on

ਨਵੀਂ ਦਿੱਲੀ: ਕਰੋਨਾ ਦੇ ਕਹਿਰ ਵਿਚ ਸਿੱਖ ਭਾਈਚਾਰਾ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਦੇਸ਼ ਭਰ ਵਿਚ ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਦੀਆਂ ਖਬਰਾਂ ਆ ਰਹੀਆਂ ਹਨ।

ਸਿੱਖ ਭਾਈਚਾਰੇ ਨੇ ਮਹਾਮਾਰੀ ਦੇ ਖਤਰਨਾਕ ਦੌਰ ‘ਚ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਜਨਤਕ ਸਥਾਨਾਂ ਉਤੇ ‘ਆਕਸੀਜਨ ਲੰਗਰ‘ ਦੀ ਨਿਵੇਕਲੀ ਸੇਵਾ ਦੀ ਸ਼ੁਰੂਆਤ ਕਰਕੇ ਪੂਰੀ ਦੁਨੀਆਂ ਦਾ ਦਿਲ ਜਿੱਤ ਲਿਆ ਹੈ। ਸਿੱਖ ਭਾਈਚਾਰੇ ਵੱਲੋਂ ਮਨੁੱਖੀ ਜਾਨਾਂ ਬਚਾਉਣ ਲਈ ਸ਼ੁਰੂ ਕੀਤੀ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਕੋਵਿਡ ਮਾਮਲਿਆਂ ‘ਚ ਹੋਏ ਵਾਧੇ ਤੋਂ ਬਾਅਦ ਆਕਸੀਜਨ ਸਪਲਾਈ ਅਤੇ ਡਾਕਟਰੀ ਸਹਾਇਤਾ ਦੀ ਭਾਰੀ ਘਾਟ ਦੌਰਾਨ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਨੇ ਨਿੱਜੀ ਪੱਧਰ ਉਤੇ ਲੋਕਾਂ ਦੀ ਸੇਵਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲਈ ਹੋਈ ਹੈ ਅਤੇ ‘ਆਕਸੀਜਨ ਲੰਗਰ‘ ਦੇ ਨਾਂ ਉਤੇ ਗੁਰਦੁਆਰਿਆਂ ਅਤੇ ਲੋਕਾਂ ਦੇ ਦਰਵਾਜ਼ਿਆਂ ‘ਤੇ ਇਹ ਸੇਵਾ ਮੁਹੱਈਆ ਕਰਨ ਦੇ ਨਵੇਂ ਤਰੀਕੇ ਲੱਭੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਭੋਜਨ ਮੁਹੱਈਆ ਕਰਵਾ ਰਹੀ ਹੈ, ਉਥੇ ਹੀ ਉਨ੍ਹਾਂ ਨੇ ਸ਼ਹਿਰ ਦੇ ਕਈ ਗੁਰਦੁਆਰਿਆਂ ਦੇ ਬਾਹਰ ਵੀ ਆਕਸੀਜਨ ਲੰਗਰ ਲਗਾਏ ਹਨ। ਕਮੇਟੀ ਵੱਲੋਂ ਮਰੀਜ਼ਾਂ ਨੂੰ ਮੁਫਤ ਐਂਬੂਲੈਂਸ ਸੇਵਾ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ-ਨਾਲ ਕਾਨਸੰਟ੍ਰੇਟਰ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਕਾਰਨ ਬਣੇ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਆਕਸੀਜਨ ਪਲਾਂਟ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੋਨਾ ਮਰੀਜ਼ਾਂ ਲਈ ਪਹਿਲਾਂ ਤੋਂ ਰਾਖਵੇਂ ਰੱਖੇ ਗਏ ਉਕਤ ਹਸਪਤਾਲ ‘ਚ ਕਮੇਟੀ ਵੱਲੋਂ 100 ਬੈੱਡਾਂ ਅਤੇ 37 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮੌਜੂਦਾ ਸਮੇਂ ਵਧ ਰਹੇ ਕਰੋਨਾ ਕੇਸਾਂ ਨੂੰ ਧਿਆਨ ‘ਚ ਰੱਖਦਿਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਦੀਵਾਨ ਹਾਲ ‘ਚ ਦੋ ਭਾਗਾਂ ‘ਚ 25-25 ਬੈੱਡਾਂ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 25 ਬੈੱਡਾਂ ਦਾ ਆਰਜ਼ੀ ਵਾਰਡ ਵੀ ਤਿਆਰ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਜਿੱਥੇ ਜ਼ਰੂਰਤਮੰਦਾਂ ਨੂੰ ਮੁਫਤ ਆਕਸੀਜਨ, ਮਾਸਕ, ਸੈਨੇਟਾਈਜਰ, ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਵਲੰਟੀਅਰਾਂ ਵੱਲੋਂ ਸਸਕਾਰ ਲਈ ਮੁਫਤ ਲੱਕੜੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਧਰ ਹੇਮਕੁੰਟ ਫਾਉਂਡੇਸ਼ਨ ਵੱਲੋਂ ਆਕਸੀਜਨ ਦੀ ਘਾਟ ਦੇ ਮੱਦੇਨਜਰ ਇਕ ਹੋਰ ਨਵੀਨਤਾਕਾਰੀ ਹੱਲ ਕੱਢਿਆ ਗਿਆ ਹੈ ਅਤੇ ਫਾਊਂਡੇਸ਼ਨ ਦੇ ਵਲੰਟੀਅਰ ਆਪਣੀਆਂ ਨਿੱਜੀ ਕਾਰਾਂ, ਟੈਕਸੀਆਂ ਅਤੇ ਆਟੋ ਰਿਕਸ਼ਿਆਂ ‘ਚ ਮਰੀਜ਼ਾਂ ਨੂੰ ਲਿਟਾ ਕੇ ਆਕਸੀਜਨ ਉਪਲਬਧ ਕਰਵਾ ਰਹੇ ਹਨ।

ਹੇਮਕੁੰਟ ਫਾਊਂਡੇਸ਼ਨ ਨੇ ਮਰੀਜ਼ਾਂ ਲਈ ਖਾਣਾ, ਬਿਸਤਰੇ, ਕੰਬਲ, ਵਾਟਰ ਕੂਲਰ, ਪਾਣੀ ਦੀਆਂ ਟੈਂਕੀਆਂ ਅਤੇ ਪੋਰਟੇਬਲ ਟਾਇਲਟ ਦੀ ਸਹੂਲਤ ਵੀ ਉਪਲਬਧ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਤ ਕੀਤੇ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਨੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 300 ਬੈੱਡ ਮੁਹੱਈਆ ਹੋਣਗੇ ਜਦਕਿ 100 ਬੈੱਡ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਇਸ ਸੈਂਟਰ ਨੂੰ ਦੋ ਕਰੋੜ ਰੁਪਏ ਦੀ ਮਦਦ ਦੇਣ ਲਈ ਫਿਲਮ ਅਦਾਕਾਰ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਰਲਡ ਪੰਜਾਬੀ ਆਰਗ਼ੇਨਾਈਜ਼ੇਸ਼ਨ ਦੇ ਵਿਕਰਮ ਸਿੰਘ ਸਾਹਨੀ ਨੇ 200 ਆਕਸੀਜਨ ਕੰਸਨਟਰੇਟਰ ਦਿੱਤੇ ਹਨ ਤੇ ਹੋਰ ਗਈ ਕਈ ਲੋਕਾਂ ਨੇ ਸੇਵਾਵਾਂ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਇਹ ਕੇਂਦਰ 250 ਬੈੱਡਾਂ ਦਾ ਬਣਾਉਣ ਦਾ ਵਿਚਾਰ ਕੀਤਾ ਸੀ ਪਰ ਦਿੱਲੀ ਸਰਕਾਰ ਨੇ ਇਸ ਨੂੰ ਵਧਾ ਕੇ 400 ਬੈੱਡਾਂ ਦਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਥੇ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਮੁਫਤ ਮਿਲੇਗਾ।

Advertisement
ਪੰਜਾਬ12 hours ago

ਪੰਜਾਬ ਚੋਣਾਂ: ਸਿਆਸੀ ਗੱਠਜੋੜ ਅਤੇ ਦਲਿਤ ਸਰੋਕਾਰ

ਮਨੋਰੰਜਨ14 hours ago

ਜੀਪ (ਸਰਕਾਰੀ ਵੀਡੀਓ) ਗੁਰ ਸਿੱਧੂ | ਤਾਜ ਕੰਗ | ਨਵਾਂ ਪੰਜਾਬੀ ਗਾਣਾ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ16 hours ago

ਪਟਿਆਲੇ ਵਾਲਾ (ਪੂਰਾ ਵੀਡੀਓ) ਰਾਜਵੀਰ ਜਵੰਦਾ | ਸੁਦੇਸ਼ ਕੁਮਾਰੀ | ਕੁਲਸ਼ਨ ਸੰਧੂ | ਨਵੇਂ ਪੰਜਾਬੀ ਗਾਣੇ 2021

ਭਾਰਤ18 hours ago

ਸੂਬੇ ਦੇ ਕਈ ਬੁੱਧੀਜੀਵੀਆਂ ਨੇ ਦਿੱਲੀ ਜਾ ਕੇ ਫੜਿਆ ਭਾਜਪਾ ਦਾ ਪੱਲਾ

ਸਿਹਤ20 hours ago

ਕੋਰੋਨਾ ਖ਼ਿਲਾਫ਼ ਇਕ ਹੋਰ ਵੈਕਸੀਨ ਨੋਵਾਵੈਕਸ ਤਿਆਰ-90 ਫ਼ੀਸਦੀ ਅਸਰਦਾਰ

ਕੈਨੇਡਾ1 day ago

ਸਿਟੀ ਆਫ ਬ੍ਰੈਂਪਟਨ ਨੇ ਆਪਣੇ ਬ੍ਰੈਂਪਟਨ ਕੋਵਿਡ-19 ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਨੂੰ ਅੱਪਡੇਟ ਕੀਤਾ ਅਤੇ ਅੱਗੇ ਵਧਾਇਆ

ਦੁਨੀਆ1 day ago

ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਰਾਹਤ ਦੀ ਖ਼ਬਰ, ਟਰੰਪ ਪ੍ਰਸ਼ਾਸਨ ਦੀਆਂ 2 ਹੋਰ ਨੀਤੀਆਂ ਖ਼ਤਮ

ਆਟੋ2 days ago

Highly Anticipated 2021 Acura TLX Type S

ਮਨੋਰੰਜਨ2 days ago

ਆਰ ਨੈਤ: ਨਵਾਂ ਪੰਜਾਬੀ ਗਾਣਾ 2021 (ਆਫੀਸ਼ੀਅਲ ਵੀਡੀਓ) ਬਾਪੂ ਬੰਬ ਬੰਦਾ | ਤਾਜ਼ਾ ਗਾਣੇ | ਮਾਵੀ ਰਿਕਾਰਡ

ਟੈਕਨੋਲੋਜੀ2 days ago

Vivo V21e 5G likely to launch in India at Rs 24,990: Report

ਕੈਨੇਡਾ2 days ago

ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਕੈਨੇਡਾ2 days ago

ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ‘ਚ ਡੁੱਬਣ ਨਾਲ ਮੌਤ

ਮਨੋਰੰਜਨ3 days ago

ਮੇਰੇ ਵਾਲਾ ਜੱਟ (ਸਰਕਾਰੀ ਵੀਡੀਓ) ਪ੍ਰੇਮ ਡੀਲੋਂ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਐਕਸਕਿਓਜ਼ (ਆਫੀਸ਼ੀਅਲ ਵੀਡੀਓ) | ਨਵਾਬ | ਗੁਰਲੇਜ਼ ਅਖਤਰ | ਦਿਵਿਆ ਅਗਰਵਾਲ | ਨਵੀਨਤਮ ਪੰਜਾਬੀ ਗਾਣੇ 2021

ਟੈਕਨੋਲੋਜੀ3 days ago

Upcoming Samsung Galaxy Z Flip3 has entered mass production: Report

ਪੰਜਾਬ3 days ago

ਪੰਜਾਬ ਵਿਚ ਸਿਆਸੀ ਜੋੜ-ਤੋੜ ਸਿਖਰਾਂ ਵੱਲ

ਪੰਜਾਬ3 days ago

ਘੱਲੂਘਾਰਾ ਦਿਵਸ ਮੌਕੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ

ਕੈਨੇਡਾ3 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ3 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮਨੋਰੰਜਨ3 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ3 months ago

Saina: Official Trailer | Parineeti Chopra | Bhushan Kumar | Releasing 26 March 2021

ਸਿਹਤ3 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਸਿਹਤ3 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਕੈਨੇਡਾ3 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਭਾਰਤ3 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਮਨੋਰੰਜਨ3 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਦੁਨੀਆ3 months ago

ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

Featured3 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਮਨੋਰੰਜਨ3 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਆਟੋ3 months ago

The Mini Convertible Has Fresh Design Accents And A Zesty Body Colour

ਭਾਰਤ3 months ago

ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

ਸਿਹਤ2 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ2 months ago

ਸ਼ਰਾਬ ਵਰਗੀ (ਟੀਜ਼ਰ) | ਦਿਲਪ੍ਰੀਤ ਡੀਲੋਂ ਫੀਟ ਗੁਰਲੇਜ ਅਖਤਰ | ਦੇਸੀ ਕਰੂ | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ14 hours ago

ਜੀਪ (ਸਰਕਾਰੀ ਵੀਡੀਓ) ਗੁਰ ਸਿੱਧੂ | ਤਾਜ ਕੰਗ | ਨਵਾਂ ਪੰਜਾਬੀ ਗਾਣਾ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ16 hours ago

ਪਟਿਆਲੇ ਵਾਲਾ (ਪੂਰਾ ਵੀਡੀਓ) ਰਾਜਵੀਰ ਜਵੰਦਾ | ਸੁਦੇਸ਼ ਕੁਮਾਰੀ | ਕੁਲਸ਼ਨ ਸੰਧੂ | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ2 days ago

ਆਰ ਨੈਤ: ਨਵਾਂ ਪੰਜਾਬੀ ਗਾਣਾ 2021 (ਆਫੀਸ਼ੀਅਲ ਵੀਡੀਓ) ਬਾਪੂ ਬੰਬ ਬੰਦਾ | ਤਾਜ਼ਾ ਗਾਣੇ | ਮਾਵੀ ਰਿਕਾਰਡ

ਮਨੋਰੰਜਨ3 days ago

ਮੇਰੇ ਵਾਲਾ ਜੱਟ (ਸਰਕਾਰੀ ਵੀਡੀਓ) ਪ੍ਰੇਮ ਡੀਲੋਂ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਐਕਸਕਿਓਜ਼ (ਆਫੀਸ਼ੀਅਲ ਵੀਡੀਓ) | ਨਵਾਬ | ਗੁਰਲੇਜ਼ ਅਖਤਰ | ਦਿਵਿਆ ਅਗਰਵਾਲ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 days ago

ਨੰਬਰ ਲਿਖ – ਟੋਨੀ ਕੱਕੜ | ਨਿੱਕੀ ਤੰਬੋਲੀ | ਅੰਸ਼ੁਲ ਗਰਗ | ਤਾਜ਼ਾ ਹਿੰਦੀ ਗੀਤ 2021

ਮਨੋਰੰਜਨ5 days ago

ਕਰਣ ਔਜ਼ਲਾ: BacTHAfu*UP (ਇੰਟ੍ਰੋ) | ਟਰੂ-ਸਕੂਲ | ਤਾਜਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ6 days ago

ਸੁਰਮਾ (ਆਫੀਸ਼ੀਅਲ ਵੀਡੀਓ) ਖਾਨ ਭੈਣੀ | ਰਾਜ ਸ਼ੋਕਰ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ7 days ago

ਤਵਜ਼ੋ – ਸਤਿੰਦਰ ਸਰਤਾਜ | ਈਸ਼ਾ ਰਿਖੀ | ਬੀਟ ਮਨੀਸਟਰ | ਨਵਾਂ ਪੰਜਾਬੀ ਗਾਣਾ 2021 | ਸਾਗਾ ਸੰਗੀਤ

ਮਨੋਰੰਜਨ7 days ago

ਤੇਨੂ ਯਾਦ ਕਰਣ: ਗੁਰਨਾਜ਼ਾਰ ਫੀਟ ਜੈਸਮੀਨ ਭਸੀਨ | ਅਸੀਸ ਕੌਰ | ਨਵੇਂ ਪੰਜਾਬੀ ਗਾਣੇ 2021 | ਪੰਜਾਬੀ ਗਾਣੇ

ਮਨੋਰੰਜਨ1 week ago

ਗੁੱਡ ਲੱਕ | ਗੈਰੀ ਸੰਧੂ | ਤਾਜਾ ਪੰਜਾਬੀ ਗਾਣਾ 2021 | ਰਾਹੁਲ ਸੱਥੂ | ਤਾਜ਼ਾ ਮੀਡੀਆ ਰਿਕਾਰਡ

ਮਨੋਰੰਜਨ1 week ago

ਨਿੱਕ: ਅੱਛਾ ਵੀ ਅੱਛਾ (ਐਚ ਡੀ ਵੀਡੀਓ) ਅਮੂਲਿਆ ਰਤਨ | ਹਿਬਾ | ਨਵੇਂ ਪੰਜਾਬੀ ਗਾਣੇ 2021 | ਤਾਜ਼ਾ ਗਾਣੇ 2021

ਮਨੋਰੰਜਨ1 week ago

ਨਾ ਚਲਦਾ (ਪੂਰਾ ਵੀਡੀਓ) ਅਮਰ ਸਹਿਮਬੀ ਫੀਟ ਗੁਰਲਜ਼ ਅਖਤਰ | ਸ੍ਰੁਸ਼ਟੀ ਮਾਨ | ਦੇਸੀ ਕਰੂ | ਨਵਾਂ ਪੰਜਾਬੀ ਗਾਣਾ

ਮਨੋਰੰਜਨ2 weeks ago

ਓਹਲੇ ਓਹਲੇ (ਪੂਰਾ ਗਾਣਾ) ਮਨਿੰਦਰ ਬੁੱਟਰ | ਮਿਕਸਿੰਘ | ਜੁਗਨੀ | ਤਾਜਾ ਪੰਜਾਬੀ ਗਾਣਾ 2021

ਮਨੋਰੰਜਨ2 weeks ago

ਬਾਦਸ਼ਾਹ – ਪਾਨੀ ਪਾਨੀ | ਜੈਕਲੀਨ ਫਰਨਾਂਡੀਜ਼ | ਅਸਥਾ ਗਿੱਲ | ਅਧਿਕਾਰਤ ਸੰਗੀਤ ਵੀਡੀਓ

ਮਨੋਰੰਜਨ2 weeks ago

ਵੈਅਟ (ਪੂਰਾ ਵੀਡੀਓ) ਸਾਹਿਲ ਬਿਲਗਾਨ | ਗੁਰਲੇਜ਼ ਅਖਤਰ | ਰੁਪਨ ਬੱਲ | ਤਾਜਾ ਪੰਜਾਬੀ ਗਾਣਾ 2021

ਮਨੋਰੰਜਨ2 weeks ago

ਕਿਸੀ ਦੇ ਕੋਲ ਗਲ ਨਾ ਕਰੀ : ਗੋਲਡੀ ਦੇਸੀ ਕਰੂ | ਪਰਮੀਸ਼ ਵਰਮਾ | ਹਿਮਾਂਸ਼ ਵਰਮਾ | ਨਵਰਾਤਨ ਸੰਗੀਤ

Recent Posts

Trending